ਡਿਊਟੀ ਕਰ ਰਹੇ ASI ਦੀ ਹੀਟਰ ਤੋਂ ਕਰੰਟ ਲੱਗਣ ਨਾਲ ਦਰਦਨਾਕ ਮੌਤ

0
848

ਹੁਸ਼ਿਆਰਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਠੰਡ ਤੋਂ ਬਚਣ ਲਈ ਹੀਟਰ ਲਾ ਕੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦੱਸ ਦਈਏ ਕਿ ASI ਪੁਲਿਸ ਲਾਈਨ ਦੇ ਗੇਟ ਤੋਂ ਡਿਊਟੀ ਕਰ ਰਿਹਾ ਸੀ, ਜਿਸ ਨੂੰ ਕਰੰਟ ਲੱਗ ਜਾਂਦਾ ਹੈ ਤੇ ਦਰਦਨਾਕ ਮੌਤ ਹੋ ਜਾਂਦੀ ਹੈ।


ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਏ.ਐੱਸ.ਆਈ. ਪਰਨਮ ਸਿੰਘ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨਾਨਕ ਸਿੰਘ ਨੇ ਦੱਸਿਆ ਕਿ ASI ਪੁਲਿਸ ਲਾਈਨ ਵਿਖੇ ਅੱਜ ਸਵੇਰੇ ਡਿਊਟੀ ਦੇ ਰਿਹਾ ਸੀ। ਹੀਟਰ ਤੋਂ ਕਰੰਟ ਲੱਗਣ ਕਾਰਨ ਅੱਗ ਲੱਗ ਗਈ ਤੇ ਮੌਤ ਹੋ ਗਈ।