ਬਲੈਕਮੇਲ ਕਰਕੇ ਰੇਪ ਦੇ ਅਰੋਪੀ ASI ਨੇ ਹਵਾਲਾਤ ‘ਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

0
9479

ਬਠਿੰਡਾ | ਰੇਪ ਮਾਮਲੇ ‘ਚ ਬਰਖਾਸਤ ਹੋਏ ਏਐਸਆਈ ਗੁਰਵਿੰਦਰ ਸਿੰਘ ਨੇ ਥਾਣਾ ਨਥਾਣਾ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ।
ਥਾਣੇ ਦੇ ਐਸਐਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਏਐਸਆਈ ਨੇ ਆਪਣੀ ਗਰਦਨ ਅਤੇ ਪੇਟ ਉੱਤੇ ਬਲੇਡ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਅਰੋਪੀ ਨੂੰ ਮੈਡੀਕਲ ਸਹੂਲਤ ਦੇਣ ਤੋਂ ਬਾਅਦ ਫਿਰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਹੈ।

ਬੁੱਧਵਾਰ ਨੂੰ ਏਐਸਆਈ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਔਰਤ ਦੇ ਨਾਲ ਕਮਰੇ ਵਿੱਚ ਫੜਿਆ ਗਿਆ ਸੀ।

ਵੇਖੋ ਵੀਡੀਓ

ਔਰਤ ਦਾ ਇਲਜਾਮ ਸੀ ਕਿ ਏਐਸਆਈ ਨੇ ਉਸ ਦੇ ਬੇਟੇ ਉੱਤੇ ਨਸ਼ੇ ਦਾ ਪਰਚਾ ਪਾ ਕੇ ਉਸ ਨਾਲ ਜਿਸਮਾਨੀ ਸੰਬੰਧ ਬਣਾਏ ਹਨ। ਇਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਏਐਸਆਈ ਨੂੰ ਗ੍ਰਿਫਤਾਰ ਕਰ ਲਿਆ ਸੀ। ਦੇਰ ਸ਼ਾਮ ਉਸ ਨੂੰ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)