ਘਰ ਪੁੱਜੇ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ, ਫੈਨਜ਼ ਦਾ ਕੀਤਾ ਹੱਥ ਜੋੜ ਧੰਨਵਾਦ

0
1582

ਚੰਡੀਗੜ੍ਹ | ਭਾਰਤ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਇੱਥੇ ਉਨ੍ਹਾਂ ਦੇ ਜੱਦੀ ਸ਼ਹਿਰ ’ਚ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿੱਥੇ ਪ੍ਰਸ਼ੰਸਕਾਂ ਅਤੇ ਪਰਵਾਰਕ ਜੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾਏ, ਭੰਗੜਾ ਪਾ ਸਵਾਗਤ ਕੀਤਾ ਗਿਆ।

ਅਰਸ਼ਦੀਪ ਨੇ ਹਾਲ ਹੀ ’ਚ ਭਾਰਤ ਦੀ ਟੀ -20 ਵਿਸ਼ਵ ਕੱਪ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ 17 ਵਿਕਟਾਂ ਲਈਆਂ ਅਤੇ ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਫਜ਼ਲਹਾਕ ਫਾਰੂਕੀ ਦੇ ਨਾਲ ਸੱਭ ਤੋਂ ਵੱਧ ਵਿਕਟਾਂ ਲੈਣ ਵਾਲਿਆਂ ਦੀ ਸੂਚੀ ’ਚ ਚੋਟੀ ’ਤੇ ਰਿਹਾ।

ਅਰਸ਼ਦੀਪ ਨੇ ਕਿਹਾ, ‘‘ਮੈਂ ਸਾਰੇ ਫਾਰਮੈਟਾਂ ’ਚ ਖੇਡਣਾ ਚਾਹੁੰਦਾ ਹਾਂ ਪਰ ਇਸ ਸਮੇਂ ਮੈਂ ਇਸ ਪਲ ਦਾ ਅਨੰਦ ਲੈਣਾ ਚਾਹੁੰਦਾ ਹਾਂ ਅਤੇ ਅਪਣੇ ਪਰਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ।’’ ਅਰਸ਼ਦੀਪ ਨੇ ਕਿਹਾ, ‘‘ਮੈਂ ਬਹੁਤ ਖੁਸ਼ ਹਾਂ। ਮੈਨੂੰ ਇੰਨਾ ਪਿਆਰ ਦੇਣ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ’’

ਅਰਸ਼ਦੀਪ ਦੇ ਪ੍ਰਸ਼ੰਸਕਾਂ ਨੇ ਟੀਮ ਇੰਡੀਆ ਦੀਆਂ ਜਰਸੀਆਂ ਪਹਿਨੀਆਂ ਅਤੇ ਤਿਰੰਗਾ ਲਹਿਰਾਇਆ ਜਦੋਂ ਉਸ ਨੇ ਮੁੰਬਈ ਤੋਂ ਚੰਡੀਗੜ੍ਹ ਪਹੁੰਚਣ ’ਤੇ ਉਸ ਦਾ ਸਵਾਗਤ ਕੀਤਾ।