ਗੰਗਾਨਗਰ| ਰਾਜਸਥਾਨ ਦੇ ਗੰਗਾਨਗਰ ਵਿਚ ਰੈਲੀ ਲਈ ਪੁੱਜੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਆਪ ਦੇ ਜੰਮ ਕੇ ਸੋਹਲੇ ਗਾਏ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਦਿੱਲੀ ਵਿਚ ਐਨਾ ਕੰਮ ਕੀਤਾ ਹੈ ਕਿ ਅਸੀਂ ਦੇਸ਼ ਦੇ ਜਿਸ ਵੀ ਹਿੱਸੇ ਵਿਚ ਜਾਂਦੇ ਹਾਂ, ਲੋਕ ਦਿੱਲੀ ਬਾਰੇ ਗੱਲਾਂ ਕਰਦੇ ਹਨ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਵੀ ਆਪ ਦੀ ਸਰਕਾਰ ਬਣੇ ਨੂੰ ਅਜੇ ਸਿਰਫ 5 ਸਾਲ ਹੀ ਹੋਏ ਹਨ ਕਿ ਇਸਦੇ ਵੀ ਚਰਚੇ ਸਾਰੇ ਦੇਸ਼ ਵਿਚ ਚਰਚੇ ਹੋ ਰਹੇ ਹਨ। ਪੰਜਾਬ ਵਿਚ ਲੋਕਾਂ ਨੂੰ ਫਰੀ ਬਿਜਲੀ ਤੇ ਸਿਹਤਯਾਬੀ ਲਈ ਆਮ ਆਦਮੀ ਕਲੀਨਕ ਖੋਲ੍ਹੇ ਹਨ।
ਗੱਲ ਕੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੀਂ ਕਰਦੀ, ਕੰਮ ਕਰਦੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਿਕਾਰਡ ਚੈੱਕ ਕਰੋ, ਅਸੀਂ ਨੀਂ ਬੋਲਦੇ, ਸਾਡਾ ਕੰਮ ਬੋਲਦਾ ਹੈ।
ਰੈਲੀ ਨੂੰ ਸਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਗੰਗਾਨਗਰ ਵਿਚ ਲੱਖਾਂ ਨੌਜਵਾਨ ਬੇਰੁਜ਼ਗਾਰ ਹਨ। ਇਹ ਵੀ ਸਿਰਫ ਉਹ ਨੌਜਵਾਨ ਹਨ, ਜੋ ਰਜਿਸਟਰਡ ਹਨ। ਅਸਲ ਵਿਚ ਬੇਰੁਜ਼ਗਾਰੀ ਤਾਂ ਇਸ ਤੋਂ ਕਿਤੇ ਜ਼ਿਆਦਾ ਹੈ।