ਜਲੰਧਰ ਕੈਂਟ : ਦੀਵਾਲੀ ਵਾਲੀ ਰਾਤ ਆਪਣੀ ਪਤਨੀ ਨਾਲ ਸ਼ਾਪਿੰਗ ਕਰ ਰਹੇ ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਵਾਲਾ ਗ੍ਰਿਫ਼ਤਾਰ

0
369

ਜਲੰਧਰ | ਕੈਂਟ ਪੁਲਿਸ ਨੇ ਦੀਵਾਲੀ ਤੇ ਭਰੇ ਬਾਜ਼ਾਰ ‘ਚ ਇੱਕ ਦੁਕਾਨ ‘ਤੇ ਪਤਨੀ ਨਾਲ ਸ਼ਾਪਿੰਗ ਕਰ ਰਹੇ ਨੌਜਵਾਨ ‘ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ‘ਚ ਮੁੱਖ ਆਰੋਪੀ ਜੌਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਦੀ ਪਛਾਣ ਭਰਤ ਅਟਵਾਲ ਜੌਲੀ ਉਪ ਪ੍ਰਧਾਨ ਕੈਂਟ ਵਜੋਂ ਹੋਈ ਹੈ। ਪੁਲਿਸ ਮੁਤਾਬਕ ਜੌਲੀ ਘਟਨਾ ਦੇ ਤੁਰੰਤ ਬਾਅਦ ਤੋਂ ਘਰ ਤੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਨੂੰ ਫੜ੍ਹਨ ਲਈ ਸੂਚਨਾ ਦੇ ਆਧਾਰ ‘ਤੇ ਕਈ ਥਾਂ ‘ਤੇ ਟ੍ਰੈਪ ਵੀ ਲਗਾਏ ਪਰ ਉਹ ਉਨ੍ਹਾਂ ਨੂੰ ਚਕਮਾ ਦਿੰਦਾ ਰਿਹਾ। ਪੁਲਿਸ ਨੇ ਦੀਵਾਲੀ ਦੀ ਰਾਤ ਉਸ ਨੂੰ ਦੀਪ ਨਗਰ ਖੇਤਰ ਤੋਂ ਕਾਬੂ ਕਰ ਲਿਆ।

ਜੌਲੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਕਾਫੀ ਇੰਤਜ਼ਾਮ ਕੀਤੇ ਹੋਏ ਸਨ। ਉਸ ਤੋਂ ਬਾਅਦ ਜੌਲੀ ਨੂੰ ਕਾਬੂ ਕਰ ਲਿਆ ਗਿਆ। ਮੁੱਖ ਦੋਸ਼ੀ ਭਰਤ ਅਟਵਾਲ ਜੌਲੀ ਮੌਜੂਦਾ ਸਮੇਂ ਕੈਂਟ ਬੋਰਡ ਦਾ ਕੌਂਸਲਰ ਹੈ। ਉਹ ਕੈਂਕਟ ਬੋਰਡ ਦਾ ਉਪ ਪ੍ਰਧਾਨ ਵੀ ਹੈ। ਮਾਮਲੇ ‘ਚ ਅਜੇ ਹੋਰ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਛੋਟੀ ਦੀਵਾਲੀ ਨੂੰ ਵਿਕਰਮ ਆਪਣੀ ਪਤਨੀ ਤੇ ਬੇਟੇ ਨਾਲ ਇੱਕ ਦੁਕਾਨ ‘ਤੇ ਸ਼ਾਪਿੰਗ ਕਰ ਰਹੇ ਸਨ। ਉਦੋਂ ਦੋਸ਼ੀ ਭਰਤ ਅਟਵਾਲ ਜੌਲੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਸਾਥੀਆਂ ਸਮੇਤ ਵਿਕਰਮ ‘ਤੇ ਕਾਤਲਾਨਾ ਹਮਲਾ ਬੋਲ ਦਿੱਤਾ। ਇਸ ਹਮਲੇ ‘ਚ ਵਿਕਰਮ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਉਸ ਨੂੰ ਰਾਮਾਮੰਡੀ ਦੇ ਜੌਹਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿਥੇ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜੌਲੀ ਤੇ ਵਿਕਰਮ ‘ਚ ਕਾਫੀ ਦਿਨਾਂ ਤੋਂ ਰੰਜਿਸ਼ ਚੱਲ ਰਹੀ ਸੀ। ਬਦਲਾ ਲੈਣ ਲਈ ਜੌਲੀ ਨੇ ਵਿਕਰਮ ‘ਤੇ ਹਮਲਾ ਕਰ ਦਿੱਤਾ।

ਇਸੇ ਤਰ੍ਹਾਂ ਸ਼ੁੱਕਰਵਾਰ ਦੇਰ ਰਾਤ ਜੱਸਾ ਹੱਤਿਆਕਾਂਡ ਦੇ ਦੋਸ਼ੀ ਦੇ ਘਰ ਕੁਝ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਹਾਦਸੇ ‘ਚ ਕਾਲੂ ਦੇ ਮਾਤਾ-ਪਿਤਾ ਵਾਲ-ਵਾਲ ਬਚ ਗਏ। ਪੁਲਿਸ ਨੇ ਕਾਲੂ ਦੀ ਮਾਂ ਰਾਣੀ ਦੇ ਬਿਆਨਾਂ ‘ਤੇ ਪ੍ਰਿੰਸ ਉਰਫ ਬਿੱਲਾ ਵਾਸੀ ਤਿਲਕ ਨਗਰ, ਗੁਰਪ੍ਰੀਤ ਗੋਪੀ ਤੇ ਪ੍ਰਿੰਸ ਰੰਧਾਵਾ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਸਿੰਘ ਨਗਰ ਨਿਵਾਸੀ ਕਾਲੂ ਦੀ ਮਾਂ ਰਾਣੀ ਨੇ ਦੱਸਿਆ ਕਿ ਅੱਧੀ ਰਾਤ ਦੇ ਸਮੇਂ ਉਨ੍ਹਾਂ ਦੇ ਘਰ ਦਾ ਗੇਟ ਕਿਸੇ ਨੇ ਖੜਕਾਇਆ। ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ ਪਰ ਪੁੱਛਣ ‘ਤੇ ਦੂਜੇ ਪਾਸੇ ਤੋਂ ਨੌਜਵਾਨ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਬੇਟੇ ਦਾ ਦੋਸਤ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੇ ਗੇਟ ਦੇ ਬਾਹਰ ਖੜ੍ਹੇ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ। ਪ੍ਰਿੰਸ ਰੰਧਾਵਾ ਬੀਤੇ ਸਾਲ ਮਾਰੇ ਗਏ ਜੱਸੇ ਦਾ ਭਾਣਜਾ ਹੈ। ਜੱਸੇ ਦੇ ਕਤਲ ਕੇਸ ‘ਚ ਕਾਲੂ ਜੇਲ੍ਹ ‘ਚ ਹੈ। ਇਸ ਗੋਲੀਕਾਂਡ ਨੂੰ ਉਸ ਹੱਤਿਆਕਾਂਡ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਨੇ ਪ੍ਰਿੰਸ ਰੰਧਾਵਾ ਤੇ ਗੋਪੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।