ਲੁਧਿਆਣਾ | ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਦੇ ਨੌਜਵਾਨਾਂ ਲਈ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਹੈ।
ਲੁਧਿਆਣਾ ‘ਚ ਫੌਜ ਭਰਤੀ ਦਫ਼ਤਰ, ਏਐਸ ਕਾਲਜ, ਕਲਾਲ ਮਾਜਰਾ, ਵਿਖੇ 7 ਤੋਂ 22 ਦਸੰਬਰ ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ।
ਫੌਜ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਨਰਸਿੰਗ ਸਹਾਇਕ ਅਤੇ ਸਿਪਾਹੀ ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।
ਡਾਇਰੈਕਟਰ ਰਿਕਰੂਟਿੰਗ ਕਰਨਲ ਸਜੀਵ ਐੱਨ ਨੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਆਪਣੀ ਰਜਿਸਟਰਡ ਈ-ਮੇਲ ‘ਤੇ ਆਪਣਾ ਐਡਮਿਟ ਕਾਰਡ ਅਤੇ ਕੋਵਿਡ-19 ਨੈਗਟਿਵ ਸਰਟੀਫਿਕੇਟ ਡਾਊਨਲੋਡ ਕਰਨ। ਉਨ੍ਹਾਂ ਕਿਹਾ ਕਿ ਉਮੀਦਵਾਰ ਭਰਤੀ ਵਾਲੀ ਜਗ੍ਹਾਂ ‘ਤੇ ਸਵੇਰੇ 07 ਵਜੇ ਤੋਂ 10 ਵਜੇ ਤੱਕ ਦਾਖਲ ਹੋ ਸਕਦੇ ਹਨ।
ਡਾਇਰੈਕਟਰ ਨੇ ਕਿਹਾ ਕਿ ਉਮੀਦਵਾਰਾਂ ਨੂੰ ਆਪਣੀ ਸਬੰਧਤ ਸਕ੍ਰੀਨਿੰਗ ਦੇ ਦਿਨ ਸਵੇਰੇ 06.30 ਵਜੇ ਤੱਕ ਰੈਲੀ ਵਾਲੀ ਥਾਂ ਤੇ ਰਿਪੋਰਟ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਦਾਖਲਾ ਕਾਰਡ ਵੈਬਸਾਈਟ www.joinindianarmy.nic.in ਤੋਂ ਡਾਊਨਲੋਡ ਕਰਨਗੇ।