ਅਸਲੇ ਚੁੱਕਣ ਵਾਲਾ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਗਿੱਦੜਾਂ ਵਾਂਗ ਭੱਜਿਆ – ਰਵਨੀਤ ਬਿੱਟੂ

0
813

ਲੁਧਿਆਣਾ | MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ‘ਤੇ ਤੰਜ ਕੱਸਦਿਆਂ ਕਿਹਾ ਕਿ ਲੋਕਾਂ ਨੂੰ ਹਥਿਆਰ ਚੁਕਾਉਣ ਵਾਲਾ ਗਿੱਦੜਾਂ ਵਾਂਗ ਭੱਜਿਆ। ਖੇਤਾਂ ਵਿਚ ਇਸ ਦੇ ਬੰਦੇ ਭੱਜ ਰਹੇ ਹਨ। ਕਿਹਾ – ਕੁਰਬਾਨੀ ਦੇਣ ਦੀ ਗੱਲ ਕਰਨ ਵਾਲੇ ਇੰਝ ਦੌੜਦੇ। ਗੋਲੀ ਖਾਣ ਵਾਲਾ ਸ਼ੇਰ ਦੇਖ ਲਵੋ। ਸਿੱਖ ਕਦੇ ਨਹੀਂ ਭੱਜਦਾ। ਲੋਕਾਂ ਦੇ ਮਾਵਾਂ ਦੇ ਪੁੱਤ ਮਰਵਾਉਣ ਆਇਆ ਤੂੰ ਸਿਰਫ। ਆਖਿਆ – ਇਹ ਏਜੰਸੀਆਂ ਦਾ ਬੰਦਾ ਹੈ ਤੇ ਦੇਖਦੇ ਹਾਂ ਕਿਹੜੀ ਨਾਲੀ ਵਿਚੋਂ ਡਿੱਗਿਆ ਮਿਲਦਾ।