ਲੜਕੀ ਨਾਲ ਫ੍ਰੈਂਡਸ਼ਿਪ ਦੇ ਚੱਕਰ ‘ਚ ਦੋਸਤ ਨੇ ਹੀ ਕੀਤਾ ਅਰਮਾਨ ਦਾ ਕਤਲ, ਪੜ੍ਹੋ ਤਿੰਨ ਨਾਬਾਲਿਗਾ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ

0
1733

ਮ੍ਰਿਤਕ ਦਾ ਨਾਬਾਲਿਗ ਦੋਸਤ ਗ੍ਰਿਫਤਾਰ, ਪੁਲਿਸ ਵੱਲੋਂ ਜੁਰਮ ਵਿੱਚ ਵਰਤਿਆ ਗਿਆ ਕ੍ਰਿਕਟ ਬੈਟ ਜ਼ਬਤ

ਜਲੰਧਰ .  ਕੈਂਟ ਦੇ ਲਾਲ ਕੁੜਤੀ ਇਲਾਕੇ ਵਿਚ ਸੋਮਵਾਰ ਸ਼ਾਮ ਹੋਏ 17 ਸਾਲਾ ਲੜਕੇ ਦੇ ਕਤਲ ਦੀ ਗੁੱਥੀ ਨੂੰ ਕਮਿਸ਼ਨਰੇਟ ਪੁਲਿਸ ਨੇ ਹੱਲ ਕਰ ਲਿਆ ਹੈ। ਕੇਸ ਵਿੱਚ ਮ੍ਰਿਤਕ ਦੇ ਨਾਬਾਲਿਗ ਦੋਸਤ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ – ਅਰਮਾਨ ਅਤੇ ਮੁਲਜ਼ਮ ਦੋਵੇਂ ਪਹਿਲਾਂ ਇਕੱਠੇ ਪੜ੍ਹਦੇ ਸਨ। ਅਰਮਾਨ ਦੀ ਇਕ ਲੜਕੀ ਨਾਲ ਫ੍ਰੈਂਡਸ਼ਿਪ ਸੀ। ਲੜਕੀ ਵੀ ਨਾਬਾਲਿਗ ਹੈ। ਅਰੋਪੀ ਲੜਕਾ ਵੀ ਉਸ ਲੜਕੀ ਪ੍ਰਤੀ ਫੀਲਿੰਗ ਰੱਖਦਾ ਸੀ। ਇਸੇ ਲਈ ਲੜਕੇ ਨੇ ਅਰਮਾਨ ਨੂੰ ਮਾਰ ਦਿੱਤਾ।

ਕਮਿਸ਼ਨਰ ਨੇ ਦੱਸਿਆ ਕਿ ਅਰੋਪੀ ਨੇ ਅਰਮਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਅਤੇ ਯੋਜਨਾਬੱਧ ਤਰੀਕੇ ਨਾਲ ਜੁਰਮ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇ ਮ੍ਰਿਤਕ ਦੇ ਸਿਰ ਅਤੇ ਚਿਹਰੇ ‘ਤੇ ਕ੍ਰਿਕਟ ਬੈਟ ਨਾਲ ਹਮਲਾ ਕੀਤਾ ਅਤੇ ਉਸ ਦਾ ਗਲ਼ ਘੁੱਟਿਆ। ਮੁਲਜ਼ਮ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਅਰਮਾਨ ਦੇ ਦਾਦਾ ਨੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਰਮਾਨ ਛਾਉਣੀ ਵਿਖੇ ਸਥਾਨਕ ਕੇਵੀ-4 ਵਿਚ 12ਵੀਂ ਜਮਾਤ ਵਿੱਚ ਪੜ੍ਹਦਾ ਸੀ, ਜਿਸ ਦਾ ਪਿਤਾ ਫਰਾਂਸ ਸਥਿਤ ਐਨਆਰਆਈ ਹੈ ਅਤੇ ਧੀ ਨਾਲ ਮਾਂ ਹਿਮਾਚਲ ਪ੍ਰਦੇਸ਼ ਗਈ ਹੋਈ ਸੀ। ਸੋਮਵਾਰ ਸ਼ਾਮ ਨੂੰ ਉਹ ਅਰਮਾਨ ਨੂੰ ਆਪਣੇ ਘਰ ਮਿਲਣ ਗਏ ਤਾਂ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਉਸ ਦੇ ਚਿਹਰੇ ਅਤੇ ਸਿਰ ‘ਤੇ ਡੂੰਘੀਆਂ ਸੱਟਾਂ ਸਨ।