ਹੁਸ਼ਿਆਰਪੁਰ ਪੁਲਿਸ ਨਾਲ ਹੋਏ ਮੁਕਾਬਲੇ ਤੋਂ ਬਾਅਦ ਛੁਡਾਇਆ 2 ਕਰੋੜ ਦੀ ਫਿਰੌਤੀ ਲਈ ਅਗਵਾ ਕੀਤਾ ਆੜ੍ਹਤੀ, ਗੋਲੀ ਲੱਗਣ ਨਾਲ ਇਕ ਗ੍ਰਿਫਤਾਰ

0
1347

ਹੁਸ਼ਿਆਰਪੁਰ | ਸੋਮਵਾਰ ਸਵੇਰੇ ਹੁਸ਼ਿਆਰਪੁਰ ‘ਚ ਅਗਵਾ ਕੀਤੇ ਗਏ ਆੜ੍ਹਤੀ ਦੇ 21 ਸਾਲਾ ਬੇਟੇ ਰਾਜਨ ਨੂੰ ਅਗਵਾਕਾਰਾਂ ਨਾਲ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਛੁਡਵਾ ਲਿਆ ਹੈ। ਮੰਗਲਵਾਰ ਸਵੇਰੇ ਕਰੀਬ 4 ਵਜੇ ਪੁਲਿਸ ਟੀਮ ਅਗਵਾ ਹੋਏ ਨੌਜਵਾਨ ਰਾਜਨ ਨੂੰ ਮਾਊਂਟ ਐਵੀਨਿਊ ‘ਚ ਉਸ ਦੇ ਘਰ ਛੱਡ ਗਈ।

ਸੂਤਰਾਂ ਮੁਤਾਬਕ ਟਾਂਡਾ ਤੋਂ ਬਟਾਲਾ ਰੋਡ ‘ਤੇ ਗੰਨੇ ਦੇ ਖੇਤਾਂ ‘ਚ ਪੁਲਿਸ ਤੇ ਅਗਵਾਕਾਰਾਂ ‘ਚ ਮੁਕਾਬਲਾ ਹੋਇਆ। ਇਸ ਦੌਰਾਨ ਇਕ ਦੋਸ਼ੀ ਪੁਲਿਸ ਦੀਆਂ ਗੋਲੀਆਂ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਅਨਮੀਤ ਕੌਂਡਲ ਨੇ ਆਪ੍ਰੇਸ਼ਨ ਦੇ ਸਫਲ ਹੋਣ ਬਾਰੇ ਗੱਲ ਕੀਤੀ।

ਅਣਪਛਾਤੇ ਨਕਾਬਪੋਸ਼ਾਂ ਨੇ ਫਲਾਂ ਦੇ ਆੜ੍ਹਤੀ ਜਸਪਾਲ ਦੇ 21 ਸਾਲਾ ਬੇਟੇ ਰਾਜਨ ਨੂੰ ਸੋਮਵਾਰ ਸਵੇਰੇ ਕਰੀਬ 4.45 ਵਜੇ ਫਗਵਾੜਾ ਰੋਡ ‘ਤੇ ਮੁੱਖ ਸਬਜ਼ੀ ਮੰਡੀ ਤੋਂ ਅਗਵਾ ਕਰ ਲਿਆ ਸੀ। ਰਾਜਨ ਕਾਰ ‘ਚ ਆਪਣੀ ਦੁਕਾਨ ‘ਤੇ ਪਹੁੰਚੇ ਸਨ, ਜਿਵੇਂ ਹੀ ਉਸ ਨੇ ਕਾਰ ਨੂੰ ਦੁਕਾਨ ਦੇ ਬਾਹਰ ਪਾਰਕ ਕੀਤਾ, ਅਗਵਾਕਾਰ ਜੋ ਆਪਣੀ ਕਾਰ ਵਿੱਚ ਉਸ ਦੇ ਪਿੱਛੇ ਆ ਰਹੇ ਸਨ, ਉਥੇ ਪਹੁੰਚੇ ਤੇ ਉਨ੍ਹਾਂ ਆਪਣੀ ਕਾਰ ਰਾਜਨ ਦੀ ਕਾਰ ਦੇ ਬਰਾਬਰ ਖੜ੍ਹੀ ਕਰ ਦਿੱਤੀ ਤੇ ਉਸ ਨੂੰ ਕਾਰ ਸਮੇਤ ਅਗਵਾ ਕਰ ਲਿਆ ਸੀ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)