ਮੋਗਾ/ਧਰਮਕੋਟ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਧਰਮਕੋਟ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਚ ਸਥਿਤੀ ਉਸ ਵਕਤ ਨਾਜ਼ੁਕ ਬਣ ਗਈ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਤਿੱਖੀ ਬਹਿਸਬਾਜ਼ੀ ਤੋਂ ਬਾਅਦ ਤਕਰਾਰ ਹੋ ਗਈ। ਇਸ ਤਕਰਾਰ ਨੇ ਇਕ ਦੀ ਜਾਨ ਲੈ ਲਈ।
ਜਾਣਕਾਰੀ ਅਨੁਸਾਰ ਗੁਰਦੁਆਰਾ ਅਕਾਲਸਰ ਸਾਹਿਬ ਦੀ ਨਵੀਂ ਬਣੀ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾ ਵੱਲੋਂ ਪੁਰਾਣੀ ਕਮੇਟੀ ਦੇ ਆਗੂ ਜੰਗ ਸਿੰਘ ‘ਤੇ ਪੈਸੇ ਗਬਨ ਦੇ ਦੋਸ਼ ਮੜ੍ਹ ਦਿੱਤੇ। ਜੰਗ ਸਿੰਘ ਨੇ ਇਹ ਗੱਲ ਨਾ ਸਹਾਰਦੇ ਹੋਏ ਜਗਤਾਰ ਸਿੰਘ ‘ਤੇ ਹਵਾਈ ਫਾਇਰ ਕਰ ਦਿੱਤੇ ਪਰ ਬਾਅਦ ਵਿਚ ਜੰਗ ਸਿੰਘ ਨੇ ਖੁਦ ਨੂੰ ਗੋਲ਼ੀ ਮਾਰ ਕੇ ਜਾਨ ਦੇ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।