ਪੰਜਾਬੀ, ਹਿੰਦੀ ਤੋਂ ਇਲਾਵਾ ਸਪੈਨਿਸ਼ ਅਤੇ ਅੰਗਰੇਜ਼ੀ ਗੀਤ ਵੀ ਗਾਉਂਦੀ ਹੈ ਮੁਕਤਸਰ ਦੀ ਹਸਨਦੀਪ ਕੌਰ

0
2747

ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਪਿੰਡ ਚੜੇਵਣ ਦੀ ਰਹਿਣ ਵਾਲੀ 12ਵੀਂ ਕਲਾਸ ਦੀ ਵਿਦਿਆਰਥਣ ਹਸਨਦੀਪ ਵਿਚ ਇਹ ਕਲਾ ਹੈ ਕਿ ਉਹ ਪੰਜਾਬੀ, ਹਿੰਦੀ ਤੋਂ ਇਲਾਵਾ ਸਪੈਨਿਸ਼ ਅਤੇ ਅੰਗਰੇਜ਼ੀ ਗੀਤਾਂ ਨੂੰ ਵੀ ਬਾਖੂਬੀ ਗਾਉਂਦੀ ਹੈ।

ਹਸਨਦੀਪ ਕੌਰ ਨੇ 12ਵੀਂ ਕਲਾਸ ਦੀ ਨਾਨ-ਮੈਡੀਕਲ ਦੀ ਪ੍ਰੀਖਿਆ ਦਿੱਤੀ ਹੈ। ਇਸ ਕੁੜੀ ਵਿਚ ਇਹ ਕਲਾ ਹੈ ਕਿ ਇਸ ਨੇ ਅਜੇ ਤੱਕ ਕੋਈ ਸੰਗੀਤਕ ਸਿੱਖਿਆ ਨਹੀਂ ਲਈ ਪਰ ਇਸ ਦੀ ਗਾਇਕੀ ਬਾਕਮਾਲ ਹੈ। ਮਿਡਲ ਕਲਾਸ ਪਰਿਵਾਰ ਨਾਲ ਸਬੰਧਿਤ ਹਸਨਦੀਪ ਨੇ ਸੰਗੀਤ ਨੂੰ ਸੁਣ ਕੇ ਹੀ ਸਿੱਖਿਆ ਹੈ।

ਉਹ ਪੰਜਾਬੀ, ਹਿੰਦੀ ਤੋਂ ਇਲਾਵਾ ਸਪੈਨਿਸ਼ ਅਤੇ ਅੰਗਰੇਜ਼ੀ ਗੀਤ ਵੀ ਬਾਕਮਾਲ ਗਾਉਂਦੀ ਹੈ। ਹਸਨਦੀਪ ਅਨੁਸਾਰ ਉਸ ਨੇ ਸ਼ੌਕ ਵਜੋਂ ਸੰਗੀਤ ਸੁਣਿਆ ਅਤੇ ਫਿਰ ਗਾਉਣਾ ਸਿੱਖ ਗਈ। ਉਹ ਸਤਿੰਦਰ ਸਰਤਾਜ ਨੂੰ ਸੁਣਨਾ ਪਸੰਦ ਕਰਦੀ ਹੈ। ਉਸ ਦੀ ਇੱਛਾ ਹੈ ਕਿ ਉਹ ਤਰਸੇਮ ਜੱਸੜ ਨਾਲ ਗੀਤ ਗਾਏ।

ਸੰਗੀਤ ਨੂੰ ਹੋਰ ਸਿੱਖਣ ਲਈ ਉਹ ਚੰਗੇ ਉਸਤਾਦ ਦੀ ਭਾਲ ਵਿਚ ਹੈ ਪਰ ਅਜੇ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਹਨ। ਹੁਣ ਉਹ ਇਟਾਲੀਅਨ ਗੀਤ ਸਿੱਖ ਰਹੀ ਹੈ। ਉਸ ਦਾ ਸੁਪਨਾ ਸੰਗੀਤ ਜਗਤ ਵਿਚ ਨਵੀਆਂ ਪੈੜਾਂ ਸਥਾਪਿਤ ਕਰਨਾ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)