ਅੰਮ੍ਰਿਤਪਾਲ ਦੇ ਸਾਥੀਆਂ ਦੀ ਪਿੰਡ ਦੀਆਂ ਗਲੀਆਂ ‘ਚ ਭੱਜਣ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਪੁਲਿਸ ਲੱਗੀ ਸੀ ਪਿੱਛੇ

0
459

ਜਲੰਧਰ/ਚੰਡੀਗੜ੍ਹ | ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਕਰਾਰ ਦਿੰਦਿਆਂ ਉਸ ਦੀ ਭਾਲ ਜਾਰੀ ਹੈ। ਹੁਣ ਅੰਮ੍ਰਿਤਪਾਲ ਦੇ ਫਰਾਰ ਹੋਣ ਸਮੇਂ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਅੰਮ੍ਰਿਤਪਾਲ ਦੇ ਸਾਥੀ ਇਕ ਪਿੰਡ ਵਿਚ ਦਾਖਲ ਹੁੰਦੇ ਹਨ। ਉਹ ਇਕ ਘਰ ਵਿਚ ਗੱਡੀ ਖੜ੍ਹੀ ਕਰਕੇ ਆਲੇ-ਦੁਆਲੇ ਵੇਖ ਰਹੇ ਹਨ। ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਰਸਤਾ ਸਾਫ ਹੈ ਤੇ ਪੁਲਿਸ ਅੱਗੇ ਨਿਕਲ ਗਈ ਹੈ ਤਾਂ ਉਹ ਕਾਰ ਵਿਚ ਬੈਠ ਕੇ ਫਰਾਰ ਹੋ ਜਾਂਦੇ ਹਨ।

ਇਕ ਵੀਡੀਓ ਵਿਚ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਗੱਡੀਆਂ ਵਿਚ ਫਰਾਰ ਹੁੰਦੇ ਵੇਖੇ ਜਾ ਸਕਦੇ ਹਨ। ਵੀਡੀਓ ਵਿਚ ਗੱਡੀ ਵਿਚੋਂ ਕੋਈ ਸ਼ਖਸ ਇਕ ਘਰ ਅੱਗੇ ਹੇਠਾਂ ਉਤਰਦਾ ਹੈ ਤੇ ਕਾਫਲਾ ਅੱਗੇ ਵਧਦਾ ਹੈ।