ਗੈਂਗਸਟਰ ਲਾਰੈਂਸ ਦੀ ਜੇਲ ਤੋਂ ਇਕ ਹੋਰ ਵੀਡੀਓ ਕਾਲ ਵਾਇਰਲ, ਨੂਹ ਹਿੰਸਾ ਦੇ ਦੋਸ਼ੀ ਮਾਨੇਸਰ ਨਾਲ ਗੱਲ ਕਰ ਰਿਹਾ ਗੱਲ

0
1504

ਅੰਮ੍ਰਿਤਸਰ, 17 ਸਤੰਬਰ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਦੀ ਜੇਲ ਤੋਂ ਇੱਕ ਹੋਰ ਵੀਡੀਓ ਕਾਲ ਵਾਇਰਲ ਹੋਈ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਲਾਰੈਂਸ ਦੀ ਵੀਡੀਓ ਕਾਲ ਦੇ ਦੂਜੇ ਪਾਸੇ ਦਿਖਾਈ ਦੇਣ ਵਾਲਾ ਵਿਅਕਤੀ ਮੋਨੂੰ ਮਾਨੇਸਰ ਹੈ, ਜੋ ਕਿ ਹਰਿਆਣਾ ‘ਚ ਨੂਹ ਹਿੰਸਾ ਦਾ ਮੁੱਖ ਦੋਸ਼ੀ ਹੈ। ਇਸ ਵੀਡੀਓ ਕਾਲ ‘ਚ ਇਕ ਹੋਰ ਗੈਂਗਸਟਰ ਰਾਜੂ ਬਸੌਦੀ ਵੀ ਨਜ਼ਰ ਆ ਰਿਹਾ ਹੈ, ਜੋ ਲਾਰੈਂਸ ਨਾਲ ਬੈਠਾ ਹੈ।

ਗਊ ਰੱਖਿਆ ਦਲ ਨਾਲ ਜੁੜਿਆ ਮੋਨੂੰ ਮਾਨੇਸਰ ਗੈਂਗਸਟਰ ਲਾਰੈਂਸ ਦੇ ਗੈਂਗ ‘ਚ ਸ਼ਾਮਲ ਹੋਣਾ ਚਾਹੁੰਦਾ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਵੀਡੀਓ ਕਾਲ ਰਾਹੀਂ ਗੱਲਬਾਤ ਹੋ ਰਹੀ ਹੈ।

ਮੋਨੂੰ ਮਾਨੇਸਰ ਨਾ ਸਿਰਫ ਗੈਂਗਸਟਰ ਲਾਰੈਂਸ ਨਾਲ ਬਲਕਿ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵੀ ਗੱਲਬਾਤ ਕਰਦਾ ਸੀ, ਜੋ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲੋੜੀਂਦਾ ਸੀ ਅਤੇ ਭਾਰਤ ਤੋਂ ਫਰਾਰ ਹੋਣ ਤੋਂ ਬਾਅਦ ਅਮਰੀਕਾ ‘ਚ ਲੁਕਿਆ ਹੋਇਆ ਸੀ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵੀਡੀਓ ਕਦੋਂ ਵਾਇਰਲ ਹੋਇਆ। ਲਾਰੈਂਸ ਲੰਬੇ ਸਮੇਂ ਤੋਂ ਜੇਲ ‘ਚ ਹੈ, ਜਦੋਂ ਕਿ ਰਾਜੂ ਬਸੌਦੀ ਨੂੰ ਪੁਲਸ ਨੇ 2020 ‘ਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਮੋਨੂੰ ਮਾਨੇਸਰ ਨਾਸਿਰ ਅਤੇ ਜੁਨੈਦ ਕਤਲ ਕੇਸ ‘ਚ ਰਾਜਸਥਾਨ ਪੁਲਸ ਦੀ ਹਿਰਾਸਤ ‘ਚ ਹੈ।

ਲਾਰੈਂਸ ਲੰਬੇ ਸਮੇਂ ਤੋਂ ਜੇਲ ‘ਚ ਹੈ ਤੇ ਗੈਂਗਸਟਰ ਰਾਜੂ ਬਸੌਦੀ ਨੂੰ ਪੁਲਸ ਨੇ 2020 ‘ਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਰਾਜੂ ਅਤੇ ਲਾਰੈਂਸ ਦੀ ਦੋਸਤੀ ਵੀ ਬਹੁਤ ਪੁਰਾਣੀ ਹੈ। ਰਾਜੂ ਨੇ ਸੰਦੀਪ ਉਰਫ਼ ਕਾਲਾ ਜਥੇਦਾਰੀ ਗੈਂਗ ਰਾਹੀਂ ਅਪਰਾਧ ਦੀ ਦੁਨੀਆ ‘ਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਬਾਅਦ ਉਹ ਲਾਰੈਂਸ ਗੈਂਗ ‘ਚ ਸ਼ਾਮਲ ਹੋ ਗਿਆ। ਰਾਜੂ ਦੇ ਲਾਰੈਂਸ, ਸੰਪਤ ਨਹਿਰਾ, ਅਨਿਲ ਛਿੱਪੀ, ਅਕਸ਼ੈ ਪਾਲਰਾ ਅਤੇ ਨਰੇਸ਼ ਸੇਠੀ ਵਰਗੇ ਖ਼ਤਰਨਾਕ ਗੈਂਗਸਟਰਾਂ ਨਾਲ ਨੇੜਲੇ ਸਬੰਧ ਹਨ, ਜੋ ਇਸ ਸਮੇਂ ਵੱਖ-ਵੱਖ ਜੇਲਾਂ ‘ਚ ਬੰਦ ਹਨ।