ਜਲੰਧਰ | 1 ਸਤੰਬਰ ਤੋਂ ਮਹਿੰਗਾਈ ਦੀ ਸ਼ੁਰੂਆਤ ਹੁੰਦੀ ਹੋਈ ਲੋਕਾਂ ਨੂੰ ਇੱਕ ਵਾਰ ਫਿਰ ਲੱਗਿਆ ਮਹਿੰਗਾਈ ਦਾ ਝਟਕਾ। ਤੇਲ ਮਾਰਕਿਟ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਕੀਮਤਾਂ ‘ਚ ਵਾਧਾ ਕੀਤਾ ਹੈ।
14.2 ਕਿਲੋ ਵਾਲੇ ਗੈਰ ਸਬਸਿਡੀ ਸਿਲੰਡਰ ਦੇ ਰੇਟ 25 ਰੁਪਏ ਵਧਾ ਦਿੱਤੇ ਗਏ ਹਨ। ਇੰਨਾ ਹੀ ਨਹੀਂ ਕਿ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 75 ਰੁਪਏ ਦਾ ਵਾਧਾ ਕੀਤਾ ਹੈ।
15 ਦਿਨ ‘ਚ ਹੀ ਗੈਰ-ਸਬਸਿਡੀ ਵਾਲੇ ਐਲਪੀਜੀ ਗੈਸ ਸਿਲੰਡਰ 50 ਰੁਪਏ ਤੱਕ ਮਹਿੰਗਾ ਹੋ ਗਿਆ ਹੈ। ਅੱਜ ਤੋਂ ਯਾਨੀ ਕਿ 1 ਸਿਤੰਬਰ ਤੋਂ 25 ਰੁਪਏ ਕੀਮਤ ਵਧਾ ਦਿੱਤੀ ਗਈ ਹੈ।
ਦਿੱਲੀ ਵਿੱਚ ਹੁਣ 14.2 ਕਿਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 884.50 ਰੁਪਏ ਕੀਤਾ ਗਿਆ ਹੈ।
ਪੰਜਾਬ ‘ਚ ਹੁਣ ਘਰੇਲੂ ਗੈਸ 914.50 ਰੁਪਏ ਅਤੇ ਕਮਰਸ਼ੀਅਲ ਗੈਸ ਸਿਲੰਡਰ 1767.50 ਰੁਪਏ ‘ਚ ਮਿਲੇਗਾ।
ਅਪ੍ਰੈਲ ‘ਚ ਐਲਪੀਜੀ ਗੈਸ ਦੇ ਰੇਟ ‘ਚ 10 ਰੁਪਏ ਦੀ ਕਟੌਤੀ ਕੀਤੀ ਗਈ ਸੀ। ਦਿੱਲੀ ‘ਚ ਇਸ ਸਾਲ ਜਨਵਰੀ ‘ਚ ਐਲਪੀਜੀ ਗੈਸ ਦਾ ਰੇਟ 684 ਰੁਪਏ ਸੀ, ਜਿਸ ਨੂੰ ਫਰਵਰੀ ‘ਚ ਵਧਾ ਕੇ 719 ਰੁਪਏ ਕੀਤਾ ਗਿਆ ਸੀ। 15 ਫਰਵਰੀ ਨੂੰ ਰੇਟ ਵਧਾ ਕੇ 769 ਰੁਪਏ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 25 ਫਰਵਰੀ ਨੂੰ ਐਲਪੀਜੀ ਗੈਸ ਦਾ ਰੇਟ 794 ਰੁਪਏ ਕਰ ਦਿੱਤਾ ਗਿਆ ਸੀ। ਮਾਰਚ ‘ਚ ਐਲਪੀਜੀ ਗੈਸ ਦੇ ਰੇਟ ਨੂੰ 819 ਰੁਪਏ ਕਰ ਦਿੱਤਾ ਗਿਆ ਸੀ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।