ਸਚਿਨ ਬਿਸ਼ਨੋਈ ਦਾ ਇਕ ਹੋਰ ਖੁਲਾਸਾ: ਲਾਰੈਂਸ ਗੈਂਗ ਦਾ ਅਗਲਾ ਟਾਰਗੈੱਟ ਸਲਮਾਨ ਖਾਨ

0
434

ਚੰਡੀਗੜ੍ਹ| ਅਜਰਾਬਾਈਜਾਨ ਤੋਂ ਦਿੱਲੀ ਲਿਆਂਦੇ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਨੇ ਬਹੁਤ ਅਹਿਮ ਖੁਲਾਸੇ ਕੀਤੇ ਹਨ। ਲੰਘੇ ਦਿਨ ਉਸਨੇ ਦੱਸਿਆ ਸੀ ਕਿ ਕਿਵੇਂ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਦੁਬਈ ਵਿਚ ਬੈਠ ਕੇ ਸਾਜ਼ਿਸ਼ ਰਚੀ ਗਈ ਸੀ ਤੇ ਕਿਵੇਂ ਗੋਲਡੀ ਬਰਾੜ ਤੇ ਵਿਕਰਮ ਬਰਾੜ ਨੇ ਹਥਿਆਰ ਸਪਲਾਈ ਕੀਤੇ ਸਨ।

ਹੁਣ ਤਾਜ਼ਾ ਇਕ ਹੋਰ ਖੁਲਾਸਾ ਸਾਹਮਣੇ ਆਇਆ ਹੈ। ਸਚਿਨ ਥਾਪਨ ਨੇ ਦੱਸਿਆ ਹੈ ਕਿ ਲਾਰੈਂਸ ਗੈਂਗ ਦਾ ਅਗਲਾ ਟਾਰਗੈੱਟ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਤੇ ਪੰਜਾਬ ਦੇ ਕਈ ਮਸ਼ਹੂਰ ਸਿੰਗਰ ਹਨ। ਜ਼ਿਕਰਯੋਗ ਹੈ ਕਿ ਸਲਮਾਨ ਨੂੰ ਮਾਰਨ ਦੀਆਂ ਲਾਰੈਂਸ ਪਹਿਲਾਂ ਵੀ ਧਮਕੀਆਂ ਦਿੰਦਾ ਰਿਹਾ ਹੈ ਤੇ ਇਕ ਵਾਰ ਤਾਂ ਸਲਮਾਨ ਦੇ ਘਰ ਦੀ ਰੇਕੀ ਵੀ ਕੀਤੀ ਗਈ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ