ਨਵੀਂ ਦਿੱਲੀ, 26 ਦਸੰਬਰ | ਲੋਕਪ੍ਰਿਯਤਾ ਦੇ ਮਾਮਲੇ ਵਿਚ ਦੁਨੀਆ ਵਿਚ ਸਿਖਰ ‘ਤੇ ਬੈਠੇ ਨਰਿੰਦਰ ਮੋਦੀ ਨੇ ਹੁਣ ਇਕ ਹੋਰ ਨਵਾਂ ਰਿਕਾਰਡ ਆਪਣੇ ਨਾਂ ਕੀਤਾ ਹੈ। ਪੀਐੱਮ ਮੋਦੀ ਵਿਸ਼ਵ ਦੇ ਪਹਿਲੇ ਅਜਿਹੇ ਨੇਤਾ ਬਣ ਗਏ ਹਨ ਜਿਨ੍ਹਾਂ ਦਾ ਯੂਟਿਊਬ ਚੈਨਲ 2 ਕਰੋੜ ਸਬਸਕ੍ਰਾਈਬਰਜ਼ ਤੱਕ ਪਹੁੰਚਿਆ ਹੈ। ਮਤਲਬ ਪੀਐੱਮ ਮੋਦੀ ਦੇ ਯੂਟਿਊਬ ਚੈਨਲ ‘ਤੇ 20 ਲੱਖ ਤੋਂ ਵੀ ਜ਼ਿਆਦਾ ਲੋਕ ਜੁੜ ਗਏ ਹਨ।
ਇਸ ਤੋਂ ਇਲਾਵਾ ਹੋਰ ਸੋਸ਼ਲ ਮੀਡੀਆ ਪਲੇਟਫਾਰਸਮ ‘ਤੇ ਪੀਐੱਮ ਮੋਦੀ ਦੀ ਚੰਗੀ ਮੌਜੂਦਗੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਟਵਿਟਰ ‘ਤੇ 94 ਮਿਲੀਅਨ ਫਾਲੋਅਰਜ਼ ਹਨ ਤਾਂ ਇੰਸਟਾਗ੍ਰਾਮ ‘ਤੇ 82.7 ਮਿਲੀਅਨ ਫਾਲੋਅਰਜ਼ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਵੀ ਪੀਐੱਮ ਮੋਦੀ ਦੇ 48 ਮਿਲੀਅਨ ਫਾਲੋਅਰਜ਼ ਹਨ।
ਹੁਣ ਜਿਹੇ ਆਈ ਵਿਸ਼ਵ ਦੇ ਸਭ ਤੋਂ ਲੋਕਪ੍ਰਿਯ ਨੇਤਾਵਾਂ ਦੀ ਸੂਚੀ ਵਿਚ ਪੀਐੱਮ ਮੋਦੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦਸੰਬਰ ਮਹੀਨੇ ਦੀ ਸ਼ੁਰੂਆਤ ਵਿਚ ਮਾਰਨਿੰਗ ਕੰਸਲਟ ਦੇ ਇਕ ਸਰਵੇ ਮੁਤਾਬਕ ਪੀਐੱਮ ਮੋਦੀ 76 ਫੀਸਦੀ ਦੀ ਅਪਰੂਵਲ ਰੇਟਿੰਗ ਦੇ ਸਭ ਤੋਂ ਲੋਕਪ੍ਰਿਯ ਨੇਤਾ ਹਨ।