ਇੰਗਲੈਂਡ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਨੇ ਦੇਹ ਲਿਆਉਣ ਦੀ ਕੀਤੀ ਅਪੀਲ

0
2878

ਗੁਰਦਾਸਪੁਰ, 15 ਜੁਲਾਈ (ਜਸਵਿੰਦਰ ਬੇਦੀ) | ਕਲਾਨੌਰ ਦੇ ਐਨਆਰਆਈ ਮਨਪ੍ਰੀਤ ਸਿੰਘ ਦੀ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਨੀ ਦੀ ਇੰਗਲੈਂਡ ਵਿੱਚ ਮੌਤ ਹੋ ਗਈ ਹੈ। ਉਹ 2008 ਵਿੱਚ ਇੰਗਲੈਂਡ ਗਿਆ ਸੀ, 2011 ਵਿੱਚ ਉਸ ਨੇ ਇੰਗਲੈਂਡ ਦੀ ਇੱਕ ਲੜਕੀ ਨਾਲ ਵਿਆਹ ਕੀਤਾ ਸੀ। ਛੇ ਮਹੀਨੇ ਬਾਅਦ ਉਹ ਪੀਆਰ ਹੋ ਗਿਆ ਅਤੇ ਉਸਦੇ ਦੋ ਬਚੇ ਹਨ। ਬੇਟਾ 10 ਸਾਲ ਦਾ ਤੇ ਬੇਟੀ ਤਿੰਨ ਸਾਲ ਦੀ ਹੈ। 2016 ਤੇ 2022 ਵਿੱਚ ਉਹ ਇੰਡੀਆ ਆਏ ਸੀ। ਹੁਣ ਦੁਸ਼ਹਿਰੇ ‘ਤੇ ਇੰਡੀਆ ਆਉਣਾ ਸੀ।

ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਬੇਟੇ ਦੀ ਡੈਡ ਬਾਡੀ ਜਲਦੀ ਤੋਂ ਜਲਦੀ ਇੰਡੀਆ ਮੰਗਵਾਈ ਜਾਵੇ ਤਾਂ ਜੋ ਅਸੀਂ ਅੰਤਿਮ ਸੰਸਕਾਰ ਕਰ ਸਕੀਏ।