ਕੈਨੇਡਾ ‘ਚ ਇਕ ਹੋਰ ਪੰਜਾਬੀ ਵਿਦਿਆਰਥਣ ਦੀ ਭੇਦ ਭਰੇ ਹਾਲਾਤ ‘ਚ ਮੌਤ

0
815

ਮੋਹਾਲੀ। ਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਭੇਤ ਭਰੀ ਹਾਲਤ ‘ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ । ਇਸ਼ਨੀਤ ਕੌਰ ਪੰਜ ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਸੀ ਅਤੇ ਟੋਰਾਟੋ ਦੇ ਸ਼ਹਿਰ ਬੈਰੀ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਚੁੱਕੀ ਸੀ।

ਕੁਝ ਮਹੀਨਿਆਂ ਤੱਕ ਹੀ ਇਸ਼ਮੀਤ ਨੂੰ ਪੀ.ਆਰ ਵੀ ਮਿਲਣ ਵਾਲੀ ਸੀ ਕਿ ਇਹ ਭਾਣਾ ਵਾਪਰ ਗਿਆ । ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਸ਼ਮੀਤ ਦੀ ਲਾਸ਼ ਉਸਦੀ ਕਾਰ ਦੀ ਡਰਾਈਵਰ ਸੀਟ ‘ਤੇ ਪਾਈ ਗਈ ਸੀ । ਇਸ਼ਨੀਤ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ।