ਜਲੰਧਰ, 2 ਨਵੰਬਰ| ਵਿਵਾਦਾਂ ਵਿੱਚ ਘਿਰਿਆ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੀ ਹਾਂ, ਗੁਰਪ੍ਰੀਤ ਕੌਰ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਰਵਾ ਚੌਥ ਦੀ ਰਸਮ ਅਦਾ ਕਰਦੀ ਨਜ਼ਰ ਆ ਰਹੀ ਹੈ।
ਦਰਅਸਲ ਹਾਲ ਹੀ ‘ਚ ਇਸ ਜੋੜੇ ਦੇ ਪ੍ਰਾਈਵੇਟ ਵੀਡੀਓ ਦੀ ਹਰ ਪਾਸੇ ਆਲੋਚਨਾ ਹੋਈ ਸੀ ਪਰ ਹੁਣ ਹਰ ਕੋਈ ਦੋਵਾਂ ਦੀ ਨਵੀਂ ਸ਼ੁਰੂਆਤ ਨੂੰ ਸਲਾਮ ਕਰ ਰਿਹਾ ਹੈ। ਇਹ ਦੋਵੇਂ ਇੱਕ ਵਾਰ ਫਿਰ ਸਰਗਰਮ ਹਨ ਅਤੇ ਲੋਕਾਂ ਵਿੱਚ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਹ ਸੋਸ਼ਲ ਮੀਡੀਆ ‘ਤੇ ਆਪਣੇ ਖੁਸ਼ੀਆਂ ਭਰੇ ਪਲਾਂ ਨੂੰ ਸ਼ੇਅਰ ਕਰ ਰਿਹਾ ਹੈ, ਇਕ ਵੀਡੀਓ ਪੋਸਟ ਕਰਕੇ ਉਸ ਨੇ ਸਾਰਿਆਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਸਪ੍ਰੈਡ ਪੋਜ਼ੀਟਿਵਟੀ ਵੀ ਲਿਖਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੋਵੇਂ ਆਪਣੇ ਛੋਟੇ ਬੱਚੇ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਜੋੜੇ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਵੀਡੀਓ ਲੀਕ ਕਰਨ ਵਾਲੀ ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਵੇਖੋ ਵੀਡੀਓ-