ਪ੍ਰੇਮ ਸਬੰਧਾਂ ‘ਚ ਇਕ ਹੋਰ ਕਤਲ : 6 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਬੋਰੀ ‘ਚੋਂ ਮਿਲੀ ਲਾਸ਼

0
656

ਗੋਪਾਲਗੰਜ| ਗੋਪਾਲਗੰਜ ਵਿਚ 6 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਅੱਧੀ-ਸੜੀ ਹੋਈ ਲਾਸ਼ ਬੋਰੀ ਵਿਚੋਂ ਮਿਲੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਸ਼੍ਰੀਪੁਰ ਓਪੀ ਇਲਾਕੇ ਦੇ ਭਗਵਾਨਪੁਰ ਪਿੰਡ ਨੇੜੇ ਸਥਿਤ ਇਕ ਨਹਿਰ ਦੇ ਕਿਨਾਰੇ ਤੋਂ ਬਰਾਮਦ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਗੋਪਾਲਗੰਜ ਸਦਰ ਹਸਪਤਾਲ ਵਿਚ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਗੋਪਾਲਗੰਜ ਥਾਣਾ ਇਲਾਕੇ ਅਧੀਨ ਪੈਂਦੇ ਪਿੰਡ ਨਟਵਾਂ ਵਾਸੀ ਵਕੀਲ ਅੰਸਾਰੀ ਦੇ ਪੁੱਤਰ ਮੌਂ ਸਾਹਿਬ ਅੰਸਾਰੀ ਵਜੋਂ ਹੋਈ ਹੈ।

26 ਅਪ੍ਰੈਲ ਤੋਂ ਸੀ ਲਾਪਤਾ : ਘਟਨਾ ਦੇ ਸਬੰਧ ਵਿਚ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਸਾਹਿਬ ਅੰਸਾਰੀ 26 ਅਪ੍ਰੈਲ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਘਰ ਦੀ ਛੱਤ ਉਤੇ ਸੌਂ ਗਿਆ ਸੀ। ਸਵੇਰੇ ਜਦੋਂ ਉਸਦੀ ਮਾਂ ਉਸਨੂੰ ਜਗਾਉਣ ਗਈ ਤਾਂ ਨੌਜਵਾਨ ਉਥੇ ਨਹੀਂ ਮਿਲਿਆ। ਕਾਫੀ ਦੇਰ ਭਾਲ ਕਰਨ ਤੋਂ ਬਾਅਦ ਰਿਸ਼ਤੇਦਾਰਾਂ ਨੇ ਉਸਦੀ ਕੰਪਲੇਂਟ ਥਾਣੇ ਵਿਚ ਦਰਜ ਕਰਵਾਈ।

ਨਹਿਰ ਦੇ ਕੰਢਿਓਂ ਮਿਲੀ ਬੋਰੀ ਵਿਚ ਪਈ ਲਾਸ਼ : 1 ਮਈ ਸੋਮਵਾਰ ਨੂੰ ਸ਼੍ਰੀਪੁਰ ਓਪੀ ਇਲਾਕੇ ਦੇ ਪਿੰਡ ਭਗਵਾਨਪੁਰ ‘ਚੋਂ ਲੰਘਦੀ ਹਠੂਆ ਬ੍ਰਾਂਚ ਨਹਿਰ ਦੇ ਕੰਢੇ ਤੋਂ ਬੋਰੀ ਵਿਚ ਰੱਖੀ ਲਾਸ਼ ਮਿਲੀ ਸੀ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਕਿਧਰੋਂ ਲਿਆ ਕੇ ਬੋਰੀ ਵਿਚ ਪਾ ਕੇ ਸੁੱਟ ਦਿੱਤਾ ਗਿਆ ਹੈ ਤੇ ਚਿਹਰਾ ਸਾੜ ਦਿੱਤਾ ਗਿਆ ਹੈ।

ਦੂਜੇ ਪਾਸੇ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਉਸ ਕੋਲ ਸਿਮ ਕਾਰਡ ਤੋਂ ਇਲਾਵਾ ਇਕ ਮੈਮਰੀ ਕਾਰਡ ਅਤੇ ਇਕ ਔਰਤ ਦੀ ਫੋਟੋ ਵੀ ਮਿਲੀ ਹੈ। ਉਸਨੂੰ ਸ਼ੱਕ ਹੈ ਕਿ ਔਰਤ ਨੇ ਹੀ ਉਸਦਾ ਕਤਲ ਕੀਤਾ ਹੈ। ਫਿਲਹਾਲ ਕਤਲ ਦਾ ਕਾਰਨ ਪ੍ਰੇਮ ਸਬੰਧ ਜਾਂ ਆਪਸੀ ਦੁਸ਼ਮਣੀ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।