ਮਾਨਸਾ| ਨਸ਼ੇ ਦੀ ਓਵਰਡੋਜ਼ ਨਾਲ ਮਾਨਸਾ ਦਾ ਇਕ ਦਾ ਹੋਰ ਘਰ ਉਜੜ ਗਿਆ ਹੈ। ਪਿੰਡ ਨੰਗਲ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਹੈ, ਜਿਸ ਕਾਰਨ ਪਰਿਵਾਰ ਡੂੰਘੇ ਸਦਮੇ ਚ ਹੈ। ਮ੍ਰਿਤਕ ਨੌਜਵਾਨ ਦਾ ਨਾਂ ਮੰਗਾ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 28 ਸਾਲ ਸੀ ਅਤੇ ਪਿੰਡ ਨੰਗਲ ਕਲਾਂ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਮੰਗਾ ਸਿੰਘ ਪਿੰਡ ਦੀ ਸਾਬਕਾ ਪੰਚਾਇਤ ਦਾ ਮੈਂਬਰ ਸੀ, ਜਿਸ ਨੂੰ ਨਸ਼ੇ ਨੇ ਨਿਗਲ ਲਿਆ। ਜਿਸ ਘਰ ਉਹ ਨਸ਼ਾ ਲੈਣ ਗਿਆ, ਉਸੇ ਘਰ ਚ ਉਸ ਦੀ ਮੌਤ ਹੋ ਗਈ।