ਮਨੀਸ਼ਾ ਵਾਲਮੀਕਿ ਦੀ ਘਟਨਾ ਤੋਂ ਬਾਅਦ ਯੂਪੀ ‘ਚ ਇਕ ਹੋਰ ਕੁੜੀ ਦਾ ਹੋਇਆ ਰੇਪ, ਲੜਕੀ ਦੀ ਕਮਰ ਤੇ ਲੱਤਾਂ ਤੋੜ ਦਿੱਤੀਆਂ

0
2727

ਯੂਪੀ . ਹਾਥਰਸ ਵਿੱਚ ਜਿੱਥੇ ਇੱਕ ਦਲਿਤ ਕੁੜੀ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਗੁੱਸਾ ਹੈ, ਉੱਥੇ ਹੀ ਇਸ ਰਾਜ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਇੱਕ 22 ਸਾਲਾਂ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਲਿਜਾਂਦੇ ਸਮੇਂ ਪੀੜਤ ਦੀ ਮੌਤ ਹੋ ਗਈ। ਇਹ ਮਾਮਲਾ ਬਲਰਾਮਪੁਰ ਦੇ ਕੋਤਵਾਲੀ ਗੈਂਸੜੀ ਖੇਤਰ ਨਾਲ ਸਬੰਧਤ ਹੈ ਜਿੱਥੇ ਹੁਣ ਪੂਰਾ ਖੇਤਰ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਰਿੰਦਿਆਂ ਨੇ ਕੁੜੀ ਦੀ ਕਮਰ ਤੇ ਲੱਤਾਂ ਤੋੜ ਦਿੱਤੀਆਂ ਸਨ।

ਸਮੂਹਿਕ ਜਬਰ ਜਨਾਹ ਦੀ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ 22 ਸਾਲਾਂ ਧੀ ਮੰਗਲਵਾਰ ਸਵੇਰੇ 10 ਵਜੇ ਬਿਮਲਾ ਵਿਕਰਮ ਕਾਲਜ ਵਿੱਚ ਬੀਕੋਮ ਵਿੱਚ ਪਹਿਲੇ ਸਾਲ ਵਿੱਚ ਦਾਖਿਲਾ ਕਰਵਾਉਣ ਗਈ ਸੀ। ਘਰ ਵਾਪਸੀ ਵਿੱਚ ਦੇਰੀ ਹੋਣ ਕਾਰਨ ਉਸਨੂੰ ਕਈ ਵਾਰ ਫੋਨ ਮਿਲਿਆ, ਪਰ ਗੱਲ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੁੜੀ ਰਾਤ ਨੂੰ 8.30 ਵਜੇ ਮਾੜੀ ਹਾਲਤ ਵਿੱਚ ਘਰ ਪਹੁੰਚੀ। ਪੀੜਤ ਨੇ ਆਪਣੀ ਮਾਂ ਨੂੰ ਪੇਟ ਦੇ ਦਰਦ ਬਾਰੇ ਦੱਸਿਆ। ਉਹ ਕਹਿ ਰਹੀ ਸੀ ਕਿ ਉਸ ਦੇ ਪੇਟ ਵਿੱਚ ਜਲਨ ਹੋ ਰਹੀ ਹੈ। ਉਹ ਜ਼ਿਆਦਾ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਸੀ। ਉਸਦੇ ਹੱਥ ਵਿੱਚ ਵੀਗੋ ਲੱਗਿਆ ਸੀ। ਇੰਝ ਜਾਪਦਾ ਸੀ ਕਿ ਉਹ ਕਿਧਰੇ ਤੋਂ ਇਲਾਜ਼ ਕਰਵਾ ਕੇ ਆਈ ਹੋਵੇ।  

ਇਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਡਾਕਟਰ ਕੋਲ ਲਿਜਾਇਆ ਗਿਆ । ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰ ਨੇ ਵਿਦਿਆਰਥੀ ਨੂੰ ਤੁਲਸੀਪੁਰ ਸੀ.ਐੱਚ.ਸੀ. ਲੈਣ ਦੀ ਸਲਾਹ ਦਿੱਤੀ । ਉੱਥੇ ਲੈ ਜਾਂਦੇ ਸਮੇਂ ਪੀੜਤ ਦੀ ਰਸਤੇ ਵਿਚ ਹੀ ਮੌਤ ਹੋ ਗਈ । ਮਾਂ ਦਾ ਦੋਸ਼ ਹੈ ਕਿ ਉਸਦੀ ਧੀ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ। ਕਈ ਲੋਕਾਂ ਨੇ ਉਸ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ। ਪੋਲ ਖੋਲ੍ਹਣ ਤੋਂ ਡਰ ਨਾਲ ਦਰਿੰਦਿਆਂ ਨੇ ਲੜਕੀ ਦੀ ਕਮਰ ਅਤੇ ਦੋਵੇਂ ਲੱਤਾਂ ਤੋੜ ਕੇ ਜ਼ਹਿਰ ਦੇ ਕੇ ਰਿਕਸ਼ਾ ਰਾਹੀਂ ਘਰ ਭੇਜ ਦਿੱਤਾ। ਹਾਲਾਂਕਿ, ਬਲਰਾਮਪੁਰ ਪੁਲਿਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, “ਹਾਥਰਸ ਤੋਂ ਬਾਅਦ ਹੁਣ ਬਲਰਾਮਪੁਰ ਵਿੱਚ ਵੀ ਇੱਕ ਧੀ ਨਾਲ ਸਮੂਹਿਕ ਬਲਾਤਕਾਰ ਤੇ ਪ੍ਰੇਸ਼ਾਨ ਕਰਨ ਦਾ ਨਫ਼ਰਤ ਅਪਰਾਧ ਹੋਇਆ ਹੈ ਤੇ ਜ਼ਖਮੀ ਅਵਸਥਾ ਪੀੜਤ ਲੜਕੀ ਦੀ ਮੌਤ ਹੋ ਗਈ ਹੈ। ਸ਼ਰਧਾਂਜਲੀ ! ਭਾਜਪਾ ਸਰਕਾਰ ਬਲਰਾਮਪੁਰ ਵਿੱਚ ਹਾਥਰਸ ਵਰਗੀ ਲਾਪਰਵਾਹੀ ਨਾ ਕਰਨ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰੇ।”