ਜਲੰਧਰ, 24 ਸਤੰਬਰ | ਕੁਲੜ ਪਿੱਜ਼ਾ ਕਪਲ ਦੀਆਂ ਚਾਰ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮਾਮਲੇ ‘ਚ ਸ਼ਨੀਵਾਰ ਦੇਰ ਸ਼ਾਮ ਸਾਈਬਰ ਸੈਲ ਦੀ ਜਾਂਚ ‘ਚ ਨਵਾਂ ਮੋੜ ਸਾਹਮਣੇ ਆਇਆ। ਕਪਲ ਦੀ ਹਮਦਰਦ ਬਣ ਕੇ ਥਾਣੇ ਆਉਣ ਵਾਲੀ ਉਨ੍ਹਾਂ ਦੀ ਹੀ ਦੁਕਾਨ ‘ਚ ਕੰਮ ਕਰਨ ਵਾਲੀ 19 ਸਾਲ ਦੀ ਲੜਕੀ ਦੀ ਸੋਸ਼ਲ ਮੀਡੀਆ ਆਈਡੀ ਤੋਂ ਹੀ ਬਲੈਕਮੇਲਿੰਗ ਦੇ ਮੈਸੇਜ ਭੇਜੇ ਗਏ ਸਨ ।
ਇੰਨਾ ਹੀ ਨਹੀਂ ਜਿਸ ਖਾਤੇ ‘ਚ ਪੈਸੇ ਪਾਉਣ ਦੀ ਗੱਲ ਕੀਤੀ ਗਈ ਸੀ, ਉਹ ਖਾਤਾ ਵੀ ਸ਼ਨੀਵਾਰ ਗ੍ਰਿਫਤਾਰ ਕੀਤੀ ਗਈ ਉਕਤ ਲੜਕੀ ਦੇ ਜਾਣ-ਪਛਾਣ ਦੇ ਮੁੰਡੇ ਦਾ ਸੀ । ਹਾਲਾਂਕਿ ਇਸ ਤੋਂ ਪਹਿਲਾਂ ਇਸ ਲੜਕੀ ਨੇ ਕਿਹਾ ਸੀ ਕਿ ਦੁਕਾਨ ‘ਤੇ ਪਹਿਲਾਂ ਕੰਮ ਕਰਨ ਵਾਲੀ ਮਹਿਲਾ ਕਰਮੀ ਨੇ ਉਸ ਤੋਂ ਖਾਤਾ ਮੰਗਿਆ ਸੀ, ਉਸ ਦੀ ਭੈਣ ਦੇ ਨੰਬਰ ਤੋਂ ਕਾਲ ਆਈ ਸੀ ਪਰ ਕਾਲ ਡਿਟੇਲ ‘ਚ ਕੋਈ ਨੰਬਰ ਨਹੀਂ ਆਇਆ।
ਉਕਤ ਲੜਕੀ ਬਾਰ-ਬਾਰ ਦਾਅਵਾ ਕਰ ਰਹੀ ਹੈ ਕਿ ਉਸ ਨੂੰ ਨਹੀਂ ਪਤਾ ਉਸ ਦੀ ਆਈਡੀ ਦਾ ਇਸਤੇਮਾਲ ਕਿਸ ਨੇ ਕੀਤਾ। ਪੁਲਿਸ ਨੇ ਉਸ ਦਾ ਮੋਬਾਈਲ ਜ਼ਬਤ ਕਰ ਲਿਆ ਹੈ। ਇਸ ਕੇਸ ‘ਚ ਜ਼ਬਤ ਕੀਤੇ ਗਏ ਚਾਰੇ ਸਮਾਟ ਫੋਨ ਪੁਲਿਸ ਸੋਮਵਾਰ ਨੂੰ ਫੌਰੈਂਸਿਕ ਜਾਂਚ ਲਈ ਭੇਜੇਗੀ। ਹਾਲੇ ਸਾਈਬਰ ਕ੍ਰਾਈਮ ਦੀ ਰਿਪੋਰਟ ਆਉਣੀ ਬਾਕੀ ਹੈ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਕੁਲੜ ਪਿੱਜ਼ਾ ਕਪਲ ਦੇ ਮੋਬਾਈਲ ‘ਚੋਂ ਵੀਡੀਓ ਕਿੱਦਾਂ ਚੋਰੀ ਹੋਈ ਤੇ ਕਿਸ ਆਈਡੀ ਤੋਂ ਵੀਡੀਓ ਸ਼ੇਅਰ ਕੀਤੀ ਗਈ।
ਐਸਐਚਓ ਅਸ਼ੋਕ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਇਹ ਕੇਸ ਬੜਾ ਗੰਭੀਰ ਹੈ। ਪੁਲਿਸ ਇਸ ਕੇਸ ਨਾਲ ਜੁੜੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨਵੀਂ ਗ੍ਰਿਫਤਾਰ ਕੀਤੀ ਗਈ ਲੜਕੀ ਨੂੰ ਰਿਮਾਂਡ ‘ਤੇ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ।
ਦੱਸ ਦਈਏ ਕਿ ਬੁੱਧਵਾਰ ਨੂੰ ਕੁਲੜ ਪਿੱਜ਼ਾ ਕਪਲ ਦੀ ਇਕ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਵੀਡੀਓ ‘ਚ ਨਜ਼ਰ ਆ ਰਹੇ ਵਿਅਕਤੀ ਦੀ ਭੈਣ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਹੁਣ ਤਕ 2 ਕੁੜੀਆਂ ਦੀ ਗ੍ਰਿਫਤਾਰ ਹੋ ਚੁੱਕੀ ਹੈ, ਜੋ ਕੁਲੜ ਪਿੱਜ਼ਾ ਕਪਲ ਦੀ ਦੁਕਾਨ ‘ਤੇ ਹੀ ਕੰਮ ਕਰਦੀਆਂ ਸਨ, ਜਿਨ੍ਹਾਂ ‘ਚੋਂ ਇਕ ਨੂੰ 4 ਸਤੰਬਰ ਨੂੰ ਹੀ ਕੰਮ ਤੋਂ ਕੱਢਿਆ ਗਿਆ ਸੀ।