ਜਲੰਧਰ | ਸੋਮਵਾਰ ਸ਼ਾਮ ਮੁਹੱਲਾ ਕਿਸ਼ਨਪੁਰਾ ਵਿੱਚ ਕਾਂਗਰਸ ਕੌਂਸਲਰ ਬਾਲ ਕਿਸ਼ਨ ਬਾਲੀ ਦੇ ਦਫ਼ਤਰ ਨੇੜੇ ਫਾਈਰਿੰਗ ਹੋਈ। ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਛਾਣ ਹੈਪੀ ਸੰਧੂ ਪੁੱਤਰ ਅਮਰਜੀਤ ਸਿੰਘ ਵਾਸੀ ਸੁੱਚੀ ਪਿੰਡ ਦੇ ਰੂਪ ਵਿੱਚ ਹੋਈ ਹੈ। ਹੈਪੀ ਇਸੇ ਇਲਾਕੇ ਵਿੱਚ ਦੋਪਹੀਆ ਗੱਡੀਆਂ ਦੀ ਖ਼ਰੀਦ-ਫਰੋਖਤ ਦਾ ਕੰਮ ਕਰਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਸਵਾਰ 4-5 ਵਿਅਕਤੀ ਆਏ ਜਿਨ੍ਹਾਂ ਨੇ ਇਕ ਦੁਕਾਨ ਕੋਲ ਖੜ੍ਹੇ ਹੈਪੀ ਸੰਧੂ ’ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਉਸ ਦੀ ਗਰਦਨ ਦੇ ਆਰ-ਪਾਰ ਹੋ ਗਈ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਈਐਸਆਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਘਰ ਨਹੀਂ ਰਹਿੰਦਾ ਸੀ ਸਗੋਂ ਆਪਣੇ ਕੁੱਝ ਦੋਸਤਾਂ ਨਾਲ ਰਹਿੰਦਾ ਸੀ।
ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਗੋਲੀਆਂ ਮਾਰ ਕੇ ਸੁਖ਼ਮੀਤ ਡਿਪਟੀ ਦਾ ਮਰਡਰ ਕਰ ਦਿੱਤਾ ਸੀ। ਲਗਾਤਾਰ ਦੂਜੇ ਦਿਨ ਮਰਡਨ ਹੋਣ ਤੋਂ ਬਾਅਦ ਡਰ ਦਾ ਮਾਹੌਲ ਹੈ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।