ਦਿੱਲੀ ਮੋਰਚੇ ‘ਚ ਇੱਕ ਹੋਰ ਕਿਸਾਨ ਦੀ ਮੌਤ, ਪਰਿਵਾਰ ਨਾਲ ਸੰਘਰਸ਼ ‘ਚ ਡਟੇ ਸਨ 75 ਸਾਲ ਦੇ ਅਮਰੀਕ ਸਿੰਘ

0
3548

ਗੁਰਦਾਸਪੁਰ (ਸੰਦੀਪ ਕੁਮਾਰ) | ਖੇਤੀ ਕਾਨੂੰਨਾਂ ਖਿਲਾਫ ਦਿੱਲੀ ‘ਚ ਲੱਗੇ ਮੋਰਚੇ ਵਿੱਚ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਅਮਰੀਕ ਸਿੰਘ 24 ਦਸੰਬਰ ਤੋਂ ਟਿਕਰੀ ਬਾਰਡਰ ‘ਤੇ ਡਟੇ ਸਨ।

ਗੁਰਦਾਸਪੁਰ ਦੇ ਪਿੰਡ ਗਿੱਲਾਂਵਾਲੀ ਦੇ ਰਹਿਣ ਵਾਲੇ ਅਮਰੀਕ ਸਿੰਘ ਦੀ ਉਮਰ 75 ਸਾਲ ਸੀ। ਡਾਕਟਰਾਂ ਮੁਤਾਬਿਕ ਠੰਡ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।

ਮ੍ਰਿਤਕ ਅਮਰੀਕ ਸਿੰਘ ਦੇ ਬੇਟੇ ਦਲਜੀਤ ਸਿੰਘ ਨੇ ਦੱਸਿਆ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਹਾਂ। 24 ਦਸੰਬਰ ਨੂੰ ਪਤੀ, ਪਤਨੀ ਅਤੇ ਮਾਤਾ-ਪਿਤਾ ਨਾਲ ਦਿੱਲੀ ਰਵਾਨਾ ਹੋ ਗਏ। 25 ਦਸੰਬਰ ਨੂੰ ਪਿਤਾ ਜੀ ਦੀ ਹਾਲਤ ਵਿਗੜੀ ਤਾਂ ਉਨ੍ਹਾਂ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਠੰਡ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ।

ਅਮਰੀਕ ਸਿੰਘ ਛੋਟੇ ਕਿਸਾਨ ਸਨ। ਇੱਕ ਏਕੜ ਤੋਂ ਵੀ ਘੱਟ ਥਾਂ ‘ਤੇ ਖੇਤੀ ਕਰਦੇ ਸਨ।