ਤਰਨਤਾਰਨ (ਬਲਜੀਤ ਸਿੰਘ) | ਖੇਤੀ ਅੰਦੋਲਨ ਵਿਚਾਲੇ ਕਰਜੇ ਤੋਂ ਤੰਗ ਕਿਸਾਨਾਂ ਵੱਲੋਂ ਆਤਮਹੱਤਿਆਵਾਂ ਵੀ ਜਾਰੀ ਹਨ।
ਤਰਨਤਾਰਨ ਦੇ ਪਿੰਡ ਵੈਰੋਵਾਲ ਦਾਰਾਪੁਰ ਵਿਖੇ ਸਰਬਜੀਤ ਸਿੰਘ ਨਾਂ ਦੇ ਕਿਸਾਨ ਨੇ ਕਰਜੇ ਚੱਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੇ ਸਿਰ ‘ਤੇ ਬੈਂਕ ਅਤੇ ਆੜਤੀ ਦਾ ਕੋਈ 30 ਲੱਖ ਦਾ ਕਰਜ਼ਾ ਸੀ। ਇਸ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਅੱਜ ਉਸ ਵੱਲੋਂ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ ਗਈ।
ਪੀੜਤ ਪਰਿਵਾਰ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਕੋਲੋਂ ਮ੍ਰਿਤਕ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।