ਨੈਸ਼ਨਲ ਡੈਸਕ | ਉੱਤਰ ਪ੍ਰਦੇਸ਼ ਨੂੰ ਹੁਣ ਐਕਸਪ੍ਰੈਸਵੇਅ ਰਾਜ ਕਿਹਾ ਜਾਣ ਲੱਗਾ ਹੈ। ਇਸ ਦਾ ਕਾਰਨ ਇਹ ਹੈ ਕਿ ਯੂਪੀ ਕੋਲ ਦੇਸ਼ ਦੇ ਕਿਸੇ ਵੀ ਹੋਰ ਰਾਜ ਨਾਲੋਂ ਜ਼ਿਆਦਾ ਐਕਸਪ੍ਰੈਸਵੇਅ ਹਨ। ਹੁਣ ਯੂਪੀ ਨੂੰ ਜਲਦੀ ਹੀ ਇੱਕ ਹੋਰ ਐਕਸਪ੍ਰੈਸਵੇਅ ਦਾ ਤੋਹਫ਼ਾ ਮਿਲੇਗਾ। ਯੂਪੀ ਸਰਕਾਰ ਨੇ 750 ਕਿਲੋਮੀਟਰ ਲੰਬੇ ਗੋਰਖਰਪੁਰ-ਪਾਣੀਪਤ ਐਕਸਪ੍ਰੈਸਵੇਅ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਹੋਵੇਗੀ।
ਇਹ ਐਕਸਪ੍ਰੈਸਵੇਅ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਲੰਬਾ ਐਕਸਪ੍ਰੈਸਵੇਅ ਹੋਵੇਗਾ। ਇਹ ਨਾ ਸਿਰਫ਼ ਪੂਰਬੀ ਯੂਪੀ ਨੂੰ ਪੱਛਮੀ ਯੂਪੀ ਨਾਲ ਜੋੜੇਗਾ ਬਲਕਿ ਪੰਜਾਬ, ਦਿੱਲੀ ਅਤੇ ਹਰਿਆਣਾ ਦਾ ਸਫ਼ਰ ਕਰਨਾ ਵੀ ਆਸਾਨ ਹੋਵੇਗਾ। ਫਿਲਹਾਲ ਪਾਣੀਪਤ ਤੋਂ ਗੋਰਖਪੁਰ ਜਾਣ ਲਈ ਆਗਰਾ-ਲਖਨਊ ਐਕਸਪ੍ਰੈਸਵੇਅ ਦੀ ਵਰਤੋਂ ਕਰਨੀ ਪੈਂਦੀ ਹੈ। ਦੋਵਾਂ ਸ਼ਹਿਰਾਂ ਵਿਚਕਾਰ ਦੂਰੀ 910 ਕਿਲੋਮੀਟਰ ਹੈ।
ਗੋਰਖਰਪੁਰ-ਪਾਣੀਪਤ ਐਕਸਪ੍ਰੈਸਵੇਅ ਦੇ ਨਿਰਮਾਣ ਨਾਲ ਇਹ ਦੂਰੀ 140 ਕਿਲੋਮੀਟਰ ਘੱਟ ਜਾਵੇਗੀ। ਇਸ ਸਮੇਂ ਕਾਰ ਰਾਹੀਂ ਪਾਣੀਪਤ ਤੋਂ ਗੋਰਖਪੁਰ ਜਾਣ ਲਈ ਸਾਢੇ 13 ਘੰਟੇ ਲੱਗਦੇ ਹਨ। ਪਰ, ਨਵੇਂ ਐਕਸਪ੍ਰੈਸਵੇਅ ਦੇ ਨਿਰਮਾਣ ਨਾਲ ਇਸ ਦੂਰੀ ਨੂੰ ਪੂਰਾ ਕਰਨ ਲਈ ਸਿਰਫ 9 ਘੰਟੇ ਦਾ ਸਮਾਂ ਲੱਗੇਗਾ।
ਯੂਪੀ ਸਰਕਾਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ NHAI ਨੇ ਇਸ 750 ਕਿਲੋਮੀਟਰ ਲੰਬੇ ਰੂਟ ਲਈ ਪ੍ਰਸਤਾਵ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਗੋਰਖਪੁਰ ਦਾ ਤੀਜਾ ਐਕਸਪ੍ਰੈਸਵੇਅ ਹੋਵੇਗਾ। ਉੱਤਰ ਪ੍ਰਦੇਸ਼ ਹੁਣ ਤੱਕ ਦੇਸ਼ ਵਿੱਚ ਸਭ ਤੋਂ ਵੱਧ ਐਕਸਪ੍ਰੈਸ ਵੇਅ ਵਾਲਾ ਰਾਜ ਬਣ ਗਿਆ ਹੈ। ਰਾਜ ਕੋਲ ਬੁੰਦੇਲਖੰਡ ਐਕਸਪ੍ਰੈਸਵੇਅ, ਪੂਰਵਾਂਚਲ ਐਕਸਪ੍ਰੈਸਵੇਅ, ਨੋਇਡਾ ਗ੍ਰੇਟਰ ਨੋਇਡਾ ਐਕਸਪ੍ਰੈਸਵੇਅ, ਮੇਰਠ-ਦਿੱਲੀ ਐਕਸਪ੍ਰੈਸਵੇਅ ਰਾਹੀਂ ਸ਼ਾਨਦਾਰ ਸੰਪਰਕ ਹੈ।