ਜਲੰਧਰ ‘ਚ ਇੱਕ ਹੋਰ ਐਨਕਾਉਂਟਰ, ਸਰਪੰਚ ‘ਤੇ ਹਮਲਾ ਕਰਨ ਵਾਲੇ ਦੇ ਪੈਰ ‘ਚ ਲੱਗੀ ਗੋਲੀ

0
660

ਜਲੰਧਰ, 4 ਮਾਰਚ | ਮਹਿਤਪੁਰ ਇਲਾਕੇ ਦੇ ਪਿੰਡ ਬੂਟੇ ਦੀ ਸ਼ੰਨਾ ਦੇ ਸਰਪੰਚ ਮਹਿੰਦਰ ਸਿੰਘ ‘ਤੇ ਹਮਲਾ ਕਰਨ ਦੇ ਅਰੋਪੀ ਸੁਖਜੀਤ ਸਿੰਘ ਉਰਫ਼ ਸ਼ੀਲੂ ਨੂੰ ਪੁਲਿਸ ਨੇ ਅੱਜ ਮਹਿਤਪੁਰ ਦੇ ਘੁੰਮਣ ਪੈਲੇਸ ਨੇੜੇ ਨਾਕਾਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਹ ਪੁਲਿਸ ਨੂੰ ਦੇਖ ਭੱਜ ਗਿਆ ਅਤੇ ਗੋਲੀ ਚਲਾਈ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ‘ਚ ਉਸ ਦੇ ਪੈਰ ‘ਚ ਗੋਲੀ ਲੱਗੀ।

ਪੁਲਿਸ ਮੁਤਾਬਕ ਮੁਲਜ਼ਮ ਨਾਕੇ ਤੋਂ ਬਚਣ ਲਈ ਤੇਜ਼ੀ ਨਾਲ ਮੋਟਰਸਾਈਕਲ ‘ਤੇ ਭੱਜ ਰਿਹਾ ਸੀ। ਪਿੱਛਾ ਕਰ ਰਹੀ ਟੀਮ ਨੂੰ ਦੇਖ ਉਸ ਨੇ ਫਾਇਰ ਕੀਤਾ। ਜਵਾਬੀ ਫਾਇਰਿੰਗ ‘ਚ ਉਹ ਜ਼ਖ਼ਮੀ ਹੋ ਗਿਆ।

ਜ਼ਖ਼ਮੀ ਸੁਖਜੀਤ ਸਿੰਘ ਉਰਫ਼ ਸ਼ੀਲੂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ ਅਤੇ ਇੱਕ ਬਾਈਕ ਬਰਾਮਦ ਕੀਤੀ ਹੈ। ਮਾਮਲੇ ਸਬੰਧੀ ਅੱਗੇ ਦੀ ਜਾਂਚ ਜਾਰੀ ਹੈ।