ਪੰਜਾਬ ‘ਚ ਇਕ ਹੋਰ ਧਮਾਕਾ : ਅੰਮ੍ਰਿਤਸਰ ‘ਚ ਸਵੇਰੇ 3.15 ਵਜੇ ਇਸਲਾਮਾਬਾਦ ਥਾਣੇ ਦੇ ਬਾਹਰ ਧਮਾਕਾ, ਪੁਲਿਸ ਨੇ ਗੇਟ ਕੀਤੇ ਬੰਦ

0
2051

ਅੰਮ੍ਰਿਤਸਰ, 17 ਦਸੰਬਰ | ਇਸਲਾਮਾਬਾਦ ਥਾਣੇ ਦੇ ਬਾਹਰ ਮੰਗਲਵਾਰ ਤੜਕੇ 3:15 ਵਜੇ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਪੁਲਿਸ ਕਰਮਚਾਰੀ ਅਤੇ ਆਸਪਾਸ ਦੇ ਘਰਾਂ ਦੇ ਲੋਕ ਤੁਰੰਤ ਬਾਹਰ ਆ ਗਏ। ਧਮਾਕੇ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮਾਂ ਨੇ ਥਾਣੇ ਦੇ ਗੇਟ ਬੰਦ ਕਰ ਦਿੱਤੇ ਅਤੇ ਚੌਕਸ ਹੋ ਗਏ। ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਫਿਲਹਾਲ ਅਧਿਕਾਰੀਆਂ ਤੋਂ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਧਮਾਕਾ ਗ੍ਰਨੇਡ ਨਾਲ ਹੋਇਆ ਜਾਂ ਕਿਸੇ ਹੋਰ ਡਿਵਾਈਸ ਨਾਲ।

ਇਸ ਤੋਂ ਪਹਿਲਾਂ 4 ਦਸੰਬਰ ਨੂੰ ਮਜੀਠਾ ਥਾਣੇ ਵਿਚ ਗ੍ਰੇਨੇਡ ਧਮਾਕਾ ਹੋਇਆ ਸੀ। ਇਸ ਤੋਂ ਪਹਿਲਾਂ ਗੁਰਬਖਸ਼ ਨਗਰ ਦੀ ਬੰਦ ਪਈ ਚੌਕੀ ਵਿਚ ਵੀ ਸਵੇਰੇ ਇਸੇ ਤਰ੍ਹਾਂ ਦਾ ਧਮਾਕਾ ਹੋਇਆ ਸੀ। 23-24 ਨਵੰਬਰ ਦੀ ਰਾਤ ਨੂੰ ਅਜਨਾਲਾ ਥਾਣੇ ਦੇ ਬਾਹਰ ਆਈਡੀ ਲਗਾ ਕੇ ਉਡਾਉਣ ਦੀ ਯੋਜਨਾ ਬਣਾਈ ਗਈ ਸੀ। ਇਨ੍ਹਾਂ ਧਮਕੀਆਂ ਦੀ ਜ਼ਿੰਮੇਵਾਰੀ ਵਿਦੇਸ਼ੀ ਮੂਲ ਦੇ ਅੱਤਵਾਦੀ ਹੈਪੀ ਪਸ਼ੀਆਂ ਨੇ ਲਈ ਸੀ। ਹੈਪੀ ਪਸ਼ੀਆਂ ਨੇ ਧਮਕੀ ਵੀ ਦਿੱਤੀ ਹੈ ਕਿ ਥਾਣਿਆਂ ਵਿਚ ਅਜਿਹੇ ਧਮਾਕੇ ਹੁੰਦੇ ਰਹਿਣਗੇ। ਫਿਲਹਾਲ ਪੁਲਿਸ ਅਧਿਕਾਰੀ ਅੱਜ ਹੋਏ ਧਮਾਕੇ ਦੀ ਜਾਂਚ ਵਿਚ ਜੁਟੇ ਹੋਏ ਹਨ।