ਕੈਨੇਡਾ ਸਰਕਾਰ ਦਾ ਇਕ ਹੋਰ ਵੱਡਾ ਝਟਕਾ ! ਹੁਣ ਸਟੱਡੀ ਵੀਜ਼ੇ ‘ਤੇ ਜਾਣ ਵਾਲਿਆਂ ਨੂੰ 2 ਵਾਰ ਕਰਨੀ ਪਵੇਗੀ IELTS

0
3763

ਚੰਡੀਗੜ੍ਹ/ ਕੈਨੇਡਾ | ਕੈਨੇਡਾ ਸਰਕਾਰ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ ਦਿੱਤਾ ਹੈ । ਹੁਣ ਕੈਨੇਡਾ ਪੜ੍ਹਨ ਜਾਣ ਵਾਲਿਆਂ ਨੂੰ 2 ਵਾਰ ਆਈਲੈਟਸ ਕਰਨੀ ਪਵੇਗੀ ।

ਇਕ ਵਾਰ ਵਿਦਿਆਰਥੀ ਸਟੱਡੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਈਲੈਟਸ ਕਰੇਗਾ ਤੇ ਫਿਰ ਦੂਜੀ ਵਾਰ ਕੈਨੇਡਾ ਜਾ ਕੇ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਆਈਲੈਸਟ ਕਰਨੀ ਪਵੇਗੀ। ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਨੂੰ ਲੈ ਕੇ ਵੀ ਹੁਣ ਰੂਲ ਬਦਲ ਦਿੱਤੇ ਹਨ। ਹੁਣ ਉਨ੍ਹਾਂ ਇੰਟਰਨੈਸ਼ਨਲ ਪਤੀ-ਪਤਨੀ ਨੂੰ ਵਰਕ ਪਰਮਿਟ ਮਿਲੇਗਾ, ਜਿਸ ਦੇ ਪਾਰਟਰਨ ਦੀ ਮਾਸਟਰ ਡਿਗਰੀ ਦੀ ਲੰਬਾਈ 16 ਮਹੀਨਿਆਂ ਦੀ ਹੋਵੇਗੀ , ਉਹੀ ਸਪਾਊਸ ਵਰਕ ਪਰਮਿਟ ਦੇ ਯੋਗ ਹੋਣਗੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਸਟੱਡੀ ਵੀਜ਼ੇ ਦੇਣ ਗਿਣਤੀ ‘ਚ ਵੀ ਕਟੌਤੀ ਕੀਤੀ ਹੈ, ਨਾਲ ਹੀ ਵਿਜ਼ਟਰ ਵੀਜ਼ੇ ਤੇ ਟੂਰਿਸਟ ਵੀਜ਼ੇ ‘ਤੇ ਕੈਨੇਡਾ ਜਾਣ ਵਾਲਿਆਂ ਨੂੰ ਵਰਕ ਪਰਮਿਟ ਦੇਣੇ ਬੰਦ ਕਰ ਦਿੱਤੇ ਹਨ।