ਘਰੇਲੂ ਕਲੇਸ਼ ਤੋਂ ਤੰਗ ਟੀਚਰ ਨੇ ਖੁਦ ਨੂੰ ਲਾਈ ਅੱਗ, ਭਰਾ-ਭਰਜਾਈ ‘ਤੇ ਕੇਸ ਦਰਜ

0
2855

ਜਲੰਧਰ | ਕਾਲਾ ਸੰਘਿਆ ਰੋਡ ਤੇ ਟੈਗੋਰ ਐਵੀਨਿਊ ਵਿਚ ਸ਼ਨੀਵਾਰ ਰਾਤ 38 ਸਾਲ ਦੇ ਟੀਚਰ ਦੀ ਜਲਨ ਨਾਲ ਮੌਤ ਹੋ ਗਈ। ਰਾਤ 11.45 ਦੇ ਕਰੀਬ ਟੀਚਰ ਰਾਜੇਸ਼ ਕੁਮਾਰ ਉਰਫ ਰਾਜੂ ਨੂੰ ਅੱਗ ਦਾ ਲਾਟਾਂ ਸਮੇਤ ਸੜਕ ਤੇ ਦੌੜਦਾ ਦੇਖਿਆ ਗਿਆ।

ਉਹ ਰੌਲਾ ਪਾ ਰਿਹਾ ਸੀ ਮੈਨੂੰ ਅੱਗ ਵੱਡੇ ਭਰਾ ਨਰਿੰਦਰ, ਕੇਦਾਰ ਨਾਥ ਤੇ ਭਾਬੀ ਸੰਧਿਆ ਨੇ ਲਾਈ ਹੈ। ਮੁਹੱਲਾ ਦੇ ਲੋਕਾਂ ਨੇ ਅੱਗ ਬੁਝਾ ਕੇ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ।

ਮੁਹੱਲੇ ਵਿਚ ਲੱਗੇ ਸੀਸੀਟੀਵੀ ਤੋਂ ਪਤਾ ਲੱਗ ਰਿਹਾ ਹੈ ਕਿ ਟੀਚਰ ਨੇ ਅੱਗ ਖੁਦ ਲਾਈ ਹੈ। ਥਾਣਾ ਡਿਵੀਜਨ ਨੰਬਰ-5 ਪੁਲਿਸ ਨੇ ਮਾਂ ਰਾਜ ਰਾਣੀ ਦੀ ਸ਼ਿਕਾਇਤ ਤੇ ਉਸਦੇ ਉਸ ਦੇ ਵੱਡੇ ਭਰਾਵਾਂ ਤੇ ਭਾਬੀ ਤੇ ਪਰਚਾ ਦਰਜ ਕੀਤਾ ਗਿਆ ਹੈ। ਮਰਨ ਤੋਂ ਪਹਿਲਾਂ ਰਾਜੇਸ਼ ਦਾ ਦੋਸ਼ ਸੀ ਕਿ ਉਸ ਦੇ ਭਰਾ ਕੇਦਾਰ ਨਾਥ ਨੇ ਐਸਸੀ ਕੋਟੇ ਵਿਚ ਨੌਕਰੀ ਲਈ ਹੈ, ਇਸ ਦਾ ਮੈਂ ਕਿਤੇ ਭੇਦ ਨਾ ਖੋਲ੍ਹ ਦੇਵਾਂ ਇਸ ਲਈ ਮੈਨੂੰ ਜਿੰਦਾ ਜਲਾ ਦਿੱਤਾ।

ਰਾਜੇਸ਼ ਦਾ ਸਭ ਤੋਂ ਵੱਡੇ ਭਰਾ ਨਰਿੰਦਰ ਕੁਮਾਰ ਨੇਵੀ ਚੋਂ ਰਿਟਾਇਡ ਹੈ ਤੇ ਚੱਕ ਕਲਾਂ ਦੇ ਸਰਕਾਰੀ ਸਕੂਲ ਵਿਚ ਨੌਕਰੀ ਕਰਦੇ ਹਨ, ਤੇ ਗਭਲਾ ਭਰਾ ਕੇਦਾਰ ਨਾਥ ਬੀਐਸਐਨਐਲ ਵਿਚ ਕੋਅਰਡੀਨੇਟਰ ਹੈ।

ਐਸਪੀ ਪਲਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਜੇਸ਼ ਦੀ ਅੱਗ ਬਝਾਉਣ ਲਈ ਉਸ ਦੇ ਭਰਾ ਅੱਗੇ ਨਹੀਂ ਆਏ।

ਬੋਤਲ ‘ਚ 30 ਰੁਪਏ ਦਾ ਪੈਟਰੋਲ ਲਿਆਇਆ ਸੀ ਰਾਜੇਸ਼

ਸੀਸੀਟੀਵੀ ਦੇਖਣ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਪੈਟਰੋਲ ਪੰਪਾਂ ਤੋਂ ਜਾਣਕਾਰੀ ਲਈ। ਉਹਨਾਂ ਵਿਚੋਂ ਇਕ ਨੇ ਕਿਹਾ ਕਿ ਰਾਤ 9 ਵਜੇ ਕਰੀਬ ਰਾਜੂ ਆਇਆ ਸੀ ਤੇ 30 ਰੁਪਏ ਦਾ ਪੈਟਰੋਲ ਲੈ ਕੇ ਗਿਆ ਸੀ।

ਕੀ ਕਿਹਾ ਭਰਾਵਾਂ ਨੇ

ਰਾਜੇਸ਼ ਦੇ ਦੋਵਾਂ ਭਰਾਵਾਂ ਨੇ ਕਿਹਾ ਕਿ ਰਾਜੂ ਸਾਡਾ ਛੋਟਾ ਭਰਾ ਸੀ। ਅਸੀ ਉਸ ਨੂੰ ਅੱਗ ਕਿਵੇਂ ਲਗਾ ਸਕਦੇ ਹਾਂ।

ਮਾਂ ਨੇ ਕਿਹਾ ਕਿ ਸੱਚ ਜਲਦ ਸਾਹਮਣੇ ਆਏਗਾ

ਥਾਣੇ ਪਹੁੰਚੀ 65 ਸਾਲਾਂ ਦੀ ਰਾਜ ਰਾਣੀ ਨੇ ਪੁਲਿਸ ਨੂੰ ਕਿਹਾ ਕਿ ਮੇਰਾ ਬੇਟਾ ਰਾਜੂ ਪਰੇਸ਼ਾਨ ਰਹਿੰਦਾ ਸੀ। ਵੱਡੇ ਭਰਾ ਉਸ ਦੀ ਕੇਅਰ ਕਰਦੇ ਸੀ। ਉਸ ਨੇ ਪੁਲਿਸ ਨੂੰ ਕਿਹਾ ਕਿ ਉਹ ਸੱਚ ਜਲਦ ਸਾਹਮਣੇ ਲਿਆਉਣ।