ਲੁਧਿਆਣਾ | ਐਨਜੀਓ ਚਲਾ ਰਹੇ ਅਨਮੋਲ ਕਵਾਤਰਾ ਨੇ ਲੋਕ ਸੇਵਾ ਲਈ ਮੁੱਲ ਦੀ ਜਗ੍ਹਾ ਖਰੀਦਣ ਦਾ ਐਲਾਨ ਕੀਤਾ ਹੈ। ਪੰਜਾਬ ‘ਚ ਹੁਣ ਹਰ ਮਰੀਜ਼ ਨੂੰ ਮੁਫਤ ਸਲਾਹ ਮਿਲੇਗੀ। ਲੱਖਾਂ ਦਾ ਇਲਾਜ ਹਜ਼ਾਰਾਂ ‘ਚ ਹੋਵੇਗਾ। ਟੀਮ ‘ਏਕ ਜ਼ਰੀਆ’ ਜਲਦ ਕਰੇਗੀ ਵੱਡਾ ਐਲਾਨ। ਅਨਮੋਲ ਨੇ ਕਿਹਾ ਕਿ ਜਿਹੜਾ ਵੀ ਇਨਸਾਨੀਅਤ ਨੂੰ ਪਿਆਰ ਕਰਦਾ ਹੈ, ਉਹ ਸਾਡੇ ਨਾਲ ਜੁੜ ਸਕਦਾ ਹੈ, ਕਈ ਸਾਲਾਂ ਤੋਂ ਅਸੀਂ ਜਗ੍ਹਾ ਬਦਲ-ਬਦਲ ਕੇ ਕੰਮ ਕਰ ਰਹੇ ਹਾਂ।
ਓਪੀਡੀ ਸੈਂਟਰ ਵੀ ਖੋਲ੍ਹਣ ਜਾ ਰਹੇ ਹਾਂ ਜੋ ਵੀ ਇਸ NGO ਨਾਲ ਜੁੜੇਗਾ, ਉਸ ਦਾ ਮੈਂਬਰਸ਼ਿਪ ਫਾਰਮ ਭਰਿਆ ਜਾਵੇਗਾ ਤੇ ਉਸ ਵਿਅਕਤੀ ਨੂੰ ਸੈਲਰੀ ਵੀ ਜੋ ਬਣਦੀ ਹੋਵੇਗੀ ਮਿਲੇਗੀ ਤੇ ਕਿਹਾ ਕਿ ਇਕ ਜ਼ਰੀਆ ਟੀਮ ਰਜਿਸਟਰਡ ਹੋ ਗਈ ਹੈ। ਉਨ੍ਹਾਂ ਕਿਹਾ ਮੈਨੂੰ 3 ਤਰ੍ਹਾਂ ਦੇ ਲੋਕਾਂ ਦੀ ਲੋੜ ਹੈ ਜੋ ਆਰਥਿਕ ਪੱਖੋਂ ਕਮਜ਼ੋਰ ਹਨ, ਉਹ ਵਾਲੰਟੀਅਰ ਵਜੋਂ ਸੇਵਾਵਾਂ ਨਿਭਾਅ ਸਕਦੇ ਹਨ, ਦੂਜੇ ਆਰਥਿਕ ਮਦਦ ਦੇਣ ਵਾਲੇ ਜੋ ਬਿਜ਼ੀ ਹਨ, ਇਥੇ ਆ ਨਹੀਂ ਸਕਦੇ, ਜਗ੍ਹਾ ਬਣਾਉਣ ਵਿਚ ਮਦਦ ਕਰ ਸਕਦੇ ਹਨ। ਜੋ ਕਿੰਤੂ ਪ੍ਰੰਤੂ ਕਰਦੇ ਹਨ ਉਹ ਵੀ ਆ ਸਕਦੇ ਹਨ, ਹਰ ਪੈਸੇ ਦਾ ਹਿਸਾਬ ਲੈ ਸਕਦੇ ਹਨ। ਲੋੜਵੰਦ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮਿਲਣਗੀਆਂ।
ਵੇਖੋ ਵੀਡੀਓ