ਅੰਕਿਤ ਸੇਰਸਾ ਨੇ ਕਿਹਾ ਗੋਲਡੀ ਬਰਾੜ ਧੋਖੇਬਾਜ਼, ਸਿੱਧੂ ਦੇ ਕਤਲ ਤੋਂ ਬਾਅਦ ਨਹੀਂ ਦਿੱਤੇ ਪੈਸੇ

0
823

ਚੰਡੀਗੜ੍ਹ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰ ਅੰਕਿਤ ਸੇਰਸਾ ਨੇ ਪੁਲਿਸ ਪੁੱਛਗਿੱਛ ‘ਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸ਼ਾਰਪਸ਼ੂਟਰ ਸੇਰਸਾ (19) ਨੇ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਧੋਖੇਬਾਜ਼ ਹੈ। ਉਸਨੇ ਸਿੱਧੂ ਦੇ ਕਤਲ ਤੋਂ ਪਹਿਲਾਂ ਸਾਨੂੰ ਮੂੰਹ ਮੰਗੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ।

ਉਸ ਨੂੰ ਇਹ ਵੀ ਕਿਹਾ ਗਿਆ ਕਿ ਉਸ ਦਾ ਨਾਂ ਹਰਿਆਣਾ ਵਿਚ ਚਮਕੇਗਾ। ਮੂਸੇਵਾਲਾ ਦੇ ਮਾਰੇ ਜਾਣ ਤੋਂ ਬਾਅਦ ਉਸ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਸੀ। ਸੇਰਸਾ ਦਾ ਇਹ ਦਾਅਵਾ ਸੱਚ ਹੈ ਜਾਂ ਪੁਲਿਸ ਨੂੰ ਗੁੰਮਰਾਹ ਕਰਨ ਵਾਲਾ, ਪੰਜਾਬ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਇਸ ਤੋਂ ਪਹਿਲਾਂ ਸ਼ਾਰਪਸ਼ੂਟਰਾਂ ਪ੍ਰਿਆਵਰਤ ਫੌਜੀ ਤੇ ਕਸ਼ਿਸ਼ ਤੋਂ ਪੁੱਛਗਿੱਛ ‘ਚ ਖੁਲਾਸਾ ਹੋਇਆ ਸੀ ਕਿ ਮੂਸੇਵਾਲਾ ਨੂੰ ਮਾਰਨ ਦਾ ਸੌਦਾ 1 ਕਰੋੜ ‘ਚ ਹੋਇਆ ਸੀ। ਪਰ ਉਸਨੇ ਅਜੇ ਹਥਿਆਰ ਲੈਣ ਲਈ 10 ਲੱਖ ਰੁਪਏ ਹੀ ਦਿੱਤੇ ਸਨ।