…ਤੇ ਇਧਰ ਚੰਨੀ ਸਾਬ੍ਹ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਵੀ ਮੁੱਕਣ ਕੰਢੇ; ਰਿਸ਼ਵਤ ਮਾਮਲੇ ‘ਤੇ ਸਾਬਕਾ ਤੇ ਮੌਜੂਦਾ ਮੁੱਖ ਮੰਤਰੀ ਹੋਣਗੇ ਆਹਮੋ-ਸਾਹਮਣੇ

0
1116

ਚੰਡੀਗੜ੍ਹ| ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਰਿਸ਼ਵਤ ਮਾਮਲੇ ਵਿਚ ਦਿੱਤੇ ਅਲਟੀਮੇਟਮ ਦਾ ਸਮਾਂ ਵੀ ਖਤਮ ਹੋਣ ਹੀ ਵਾਲਾ ਹੈ। ਮੁੱਖ ਮੰਤਰੀ ਨੇ ਸਾਬਕਾ ਸੀਐਮ ਚੰਨੀ ਨੂੰ ਭਾਣਜੇ ਜ਼ਰੀਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਆਪਣਾ ਪੱਖ ਰੱਖਣ ਲਈ 31 ਮਈ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ ਹੈ। ਮਤਲਬ ਚੰਨੀ ਸਾਬ੍ਹ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਮੁੱਕਣ ਹੀ ਵਾਲਾ ਹੈ।

ਇਥੇ ਦੱਸ ਦੇਣਾ ਬਣਦਾ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਇਕ ਕਿੱਸਾ ਸਾਂਝਾ ਕੀਤਾ ਸੀ ਕਿ ਪੰਜਾਬ ਦੇ ਇਕ ਖਿਡਾਰੀ ਨੇ ਧਰਮਸ਼ਾਲਾ ਵਿਚ ਹੋ ਰਹੇ ਕ੍ਰਿਕਟ ਮੈਚ ਦੌਰਾਨ ਉਨ੍ਹਾਂ ਨੂੰ ਦੱਸਿਆ ਸੀ ਕਿ ਸਰਕਾਰੀ ਨੌਕਰੀ ਦਿਵਾਉਣ ਬਦਲੇ ਮੁੱਖ ਮੰਤਰੀ ਹੁੰਦਿਆਂ ਚਰਨਜੀਤ ਚੰਨੀ ਨੇ ਆਪਣੇ ਭਾਣਜੇ ਜ਼ਰੀਏ ਉਨ੍ਹਾਂ ਕੋਲੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ।

ਹਾਲਾਂਕਿ ਸਾਬਕਾ ਮੁੱਖ ਮੰਤਰੀ ਸਾਬ੍ਹ ਨੇ ਗੁਰਦੂਆਰਾ ਸਾਹਿਬ ਜਾ ਕੇ ਇਹ ਗੱਲ ਸਪੱਸ਼ਟ ਕੀਤੀ ਸੀ ਕਿ ਉਨ੍ਹਾਂ ਦਾ ਇਸ ਮਾਮਲੇ ਵਿਚ ਕੋਈ ਹੱਥ ਨਹੀਂ। ਉਧਰ ਦੂਜੇ ਪਾਸੇ ਮੁੱਖ ਮੰਤਰੀ ਨੇ ਚਰਨਜੀਤ ਚੰਨੀ ਨੂੰ 31 ਮਈ ਦੁਪਹਿਰ 2 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀ। ਮਾਨ ਨੇ ਕਿਹਾ ਸੀ ਕਿ ਚੰਨੀ ਸਾਬ੍ਹ ਇਸ ਗੱਲ ਨੂੰ ਮੰਨ ਲੈਣ ਨਹੀਂ ਤਾਂ ਉਹ ਉਸ ਕ੍ਰਿਕਟ ਖਿਡਾਰੀ ਨੂੰ ਸਾਹਮਣੇ ਲੈ ਆਉਣਗੇ।

ਹੁਣ ਦੇਖਣਾ ਇਹ ਹੋਵੇਗਾ ਕਿ ਸੀਐਮ ਮਾਨ ਸਾਬ੍ਹ ਵਾਕਿਆ ਹੀ ਉਸ ਕ੍ਰਿਕਟ ਖਿਡਾਰੀ ਨੂੰ ਅੱਗੇ ਲਿਆਉਣਗੇ ਜਾਂ ਫਿਰ ਚੰਨੀ ਸਾਬ੍ਹ ਆਪਣਾ ਸਟੈਂਡ ਸਪੱਸ਼ਟ ਕਰਨਗੇ। ਕਿਉਂ ਕਿ ਸਮਾਂ ਹੁਣ ਬਸ ਕੁਝ ਘੰਟਿਆਂ ਦਾ ਹੀ ਬਚਿਆ ਹੈ।