4 ਘੰਟੇ ‘ਚ ਬਜ਼ੁਰਗ ਬਣਿਆ ਕਰੋੜਪਤੀ, ਖਰੀਦੀ ਲਾਟਰੀ ‘ਚੋਂ ਉਸੇ ਦਿਨ ਨਿਕਲਿਆ ਢਾਈ ਕਰੋੜ ਦਾ ਇਨਾਮ

0
1254

ਹੁਸ਼ਿਆਰਪੁਰ, 7 ਨਵੰਬਰ| ਸਿਆਣੇ ਕਹਿੰਦੇ ਹਨ ਕਿਸਮਤ ਕਦੋਂ ਬਦਲ ਜਾਵੇ, ਕੁਝ ਪਤਾ ਨਹੀਂ। ਅਜਿਹਾ ਹੀ ਹੁਸ਼ਿਆਰਪੁਰ ਦੇ ਇਕ ਬਜ਼ੁਰਗ ਨਾਲ ਹੋਇਆ ਹੈ। ਜਿਹੜਾ ਦਵਾਈ ਲੈਣ ਆਇਆ ਹੀ ਕਰੋੜਪਤੀ ਬਣ ਗਿਆ। ਦਰਅਸਲ 4 ਘੰਟੇ ਪਹਿਲਾਂ ਖਰੀਦੀ ਲਾਟਰੀ ‘ਤੇ ਉਸ ਦਾ ਢਾਈ ਕਰੋੜ ਦਾ ਇਨਾਮ ਨਿਕਲ ਆਇਆ।

ਇਹ ਬਜ਼ੁਰਗ ਕਿਸਾਨ ਪਿਛਲੇ 40 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ। ਸੋਮਵਾਰ ਨੂੰ ਜਦੋਂ ਉਹ ਦਵਾਈ ਲੈਣ ਆਇਆ ਤਾਂ ਉਸ ਨੇ ਲਾਟਰੀ ਦੀ ਟਿਕਟ ਖਰੀਦੀ। ਇਸ ਕਾਰਨ ਜਦੋਂ ਉਸ ਦਾ ਇਨਾਮ ਨਿਕਲਿਆ ਤਾਂ ਉਸ ਨੂੰ ਯਕੀਨ ਨਹੀਂ ਆਇਆ।

ਮਾਹਿਲਪੁਰ ਦੇ ਰਹਿਣ ਵਾਲੇ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਹਰ ਹਫ਼ਤੇ ਹੁਸ਼ਿਆਰਪੁਰ ਵਿਖੇ ਦਵਾਈ ਲੈਣ ਆਉਂਦਾ ਹੈ। ਉਹ 4 ਨਵੰਬਰ ਨੂੰ ਵੀ ਦਵਾਈ ਲੈਣ ਆਇਆ ਸੀ। ਫਿਰ ਉਸ ਨੇ ਇੱਕ ਸਟਾਲ ਤੋਂ ਲਾਟਰੀ ਖਰੀਦੀ। ਉਹ 3 ਵਜੇ ਦਵਾਈ ਲੈ ਕੇ ਘਰ ਪਰਤਿਆ। ਸ਼ਾਮ ਕਰੀਬ 7 ਵਜੇ ਸਟਾਲ ਮਾਲਕ ਨੇ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਨੇ ਢਾਈ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।

ਉਸ ਨੂੰ ਯਕੀਨ ਨਹੀਂ ਆ ਰਿਹਾ ਸੀ। ਜਿਸ ਤੋਂ ਬਾਅਦ ਉਹ ਸੋਮਵਾਰ ਨੂੰ ਦੋਸਤਾਂ ਨਾਲ ਇਸ ਦੀ ਪੁਸ਼ਟੀ ਕਰਨ ਲਈ ਹੁਸ਼ਿਆਰਪੁਰ ਪਹੁੰਚਿਆ। ਉਸ ਨੇ ਕਿਹਾ ਕਿ ਇਸ ਬਾਰੇ ਉਸ ਨੇ ਅਜੇ ਤੱਕ ਘਰ ਵਿਚ ਕਿਸੇ ਨੂੰ ਨਹੀਂ ਦੱਸਿਆ। ਉਹ ਇੱਕ ਛੋਟਾ ਕਿਸਾਨ ਹੈ। ਹੁਣ ਅਸੀਂ ਪਰਿਵਾਰ ਨਾਲ ਗੱਲ ਕਰਾਂਗੇ ਅਤੇ ਦੇਖਾਂਗੇ ਕਿ ਪੈਸੇ ਦੀ ਵਰਤੋਂ ਕਿਵੇਂ ਕਰਨੀ ਹੈ।

ਲਾਟਰੀ ਸਟਾਲ ਮਾਲਕ ਅਗਰਵਾਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਲਾਟਰੀ ਵੇਚ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੇ ਪਿਤਾ ਵੀ ਇਹ ਕੰਮ ਕਰਦੇ ਸਨ। ਅੱਜ ਉਨ੍ਹਾਂ ਦੇ ਸਟਾਲ ‘ਤੇ 3 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਜੋ ਕਿ ਬਹੁਤ ਵੱਡੀ ਅਤੇ ਖੁਸ਼ੀ ਵਾਲੀ ਗੱਲ ਹੈ।