ਗੁਰਦਾਸਪੁਰ. ਥਾਣਾ ਰਾਮਾਮੰਡੀ ਦੇ ਅਧੀਨ ਪੈਂਦੇ ਪਿੰਡ ਕਾਕੀ ਵਿਖੇ ਇੱਕ ਐਨਆਰਆਈ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖਬਰ ਹੈ। ਉਹ ਵਿਦੇਸ਼ ਵਿੱਚ ਵਾਪਸ ਨਾ ਜਾਣ ਕਾਰਨ ਬਹੁਤ ਪਰੇਸ਼ਾਨ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਪਤਨੀ ਸਮੇਤ ਪੰਜਾਬ ਆਇਆ ਸੀ, ਪਰ ਕੋਰੋਨਾ ਕਾਰਨ ਲੱਗੇ ਲਾਕਡਾਊਨ ਕਰਕੇ ਵਾਪਿਸ ਨਹੀਂ ਸੀ ਜਾ ਸਕਿਆ।
ਏਸੀਪੀ ਸੈਂਟਰਲ ਹਰਸਿਮਰਤ ਸਿੰਘ ਚੇਤਰਾ ਮੁਤਾਬਿਕ ਅਮਰਜੀਤ ਸਿੰਘ (72) ਕਾਕੀ ਪਿੰਡ ਦਾ ਰਹਿਣ ਵਾਲਾ ਸੀ। ਉਹ ਲੰਡਨ ਤੋਂ ਇੰਡਿਆ ਆਇਆ ਸੀ। ਉਨ੍ਹਾਂ ਕੋਲ ਰੈੱਡ ਪਾਸਪੋਰਟ ਸੀ। 29 ਫ਼ਰਵਰੀ ਨੂੰ ਅਪਣੀ ਪਤਨੀ ਸਮੇਤ 2 ਹਫਤਿਆਂ ਲਈ ਪੰਜਾਬ ਆਇਆ ਸੀ। ਉਨ੍ਹਾਂ ਨੂੰ ਸ਼ੂਗਰ ਵੀ ਸੀ ਤੇ ਉਹ ਸ਼ੂਗਰ ਦੇ ਮਰੀਜ਼ ਸਨ। ਉਨ੍ਹਾਂ ਦੀ ਪਤਨੀ ਮੁਤਾਬਿਕ ਕਰਫਿਊ ਅਤੇ ਲਾਕਡਾਊਨ ਕਰਕੇ ਵਾਪਸ ਨਾ ਜਾ ਸੱਕਣ ਕਾਰਨ ਉਹ ਪਰੇਸ਼ਾਨ ਰਹਿੰਦੇ ਸਨ। ਉਹ 2 ਹਫਤਿਆਂ ਲਈ ਆਏ ਸੀ ਤੇ 7 ਹਫ਼ਤਿਆਂ ਤੋਂ ਵੱਧ ਦਾ ਸਮਾਂ ਇੱਥੇ ਹੀ ਹੋ ਗਿਆ ਸੀ।
ਪਤਨੀ ਨੇ ਦੱਸਿਆ ਕਿ ਕਰੋਨਾਵਾਇਰਸ ਕਾਰਨ ਫਲਾਈਟਾਂ ਰੱਦ ਹੋਣ ਕਾਰਨ ਉਹ ਵਾਪਸ ਲੰਡਨ ਨਹੀਂ ਜਾ ਸਕੇ, ਜਿਸ ਕਾਰਨ ਉਸਦੇ ਪਤੀ ਪਰੇਸ਼ਾਨ ਰਹਿੰਦੇ ਸਨ। ਜਿਸ ਕਰਕੇ ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਨੇ ਮੰਗਲਵਾਰ ਨੂੰ ਪਿੰਡ ਕਾਕੀ ਸਥਿਤ ਘਰ ਵਿੱਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ।