300 ਫੁੱਟ ਡੂੰਘੇ ਬੋਰਵੈੱਲ ‘ਚ ਡਿਗਿਆ ਛੇ ਸਾਲਾ ਮਾਸੂਮ ਬੱਚਾ, ਡਾਕਟਰ ਤੋਂ ਸੁਣੋ ਬੱਚੇੇ ਦਾ ਹੈਲਥ ਅਪਡੇਟ

0
2485

ਹੁਸ਼ਿਆਰਪੁਰ । ਹੁਸ਼ਿਆਰਪੁਰ ‘ਚ 300 ਫੁੱਟ ਡੂੰਘੇ ਬੋਰਵੈੱਲ ਵਿਚ ਛੇ ਸਾਲਾ ਬੱਚਾ ਡਿਗ ਪਿਆ ਹੈ।

ਪੁਲਸ ਪ੍ਰਸ਼ਾਸਨ ਤੇ ਇਲਾਕੇ ਦੇ ਲੋਕ ਬੱਚੇ ਨੂੰ ਬਚਾਉਣ ਦੀ ਜੱਦੋ ਜਹਿਦ ‘ਚ ਲੱਗੇ ਹੋਏ ਹਨ। ਬੱਚੇ ਨੂੰ ਪਾਈਪ ਰਾਹੀਂ ਆਕਸੀਜਨ ਭੇਜੀ ਜਾ ਰਹੀ ਹੈ ਤਾਂ ਜੋ ਕਿ ਬੱਚੇ ਨੂੰ ਸਾਹ ਲੈਣ ‘ਚ ਕੋਈ ਮੁਸ਼ਕਲ ਨਾ ਆਵੇ।

ਦੱਸਿਆ ਜਾ ਰਿਹਾ ਹੈ ਕਿ ਬੱਚਾ 100 ਫੁੱਟ ‘ਤੇ ਫਸਿਆ ਹੋਇਆ ਹੈ। ਬੱਚੇ ਦਾ ਨਾਂ ਰਿਤਿਕ ਦੱਸਿਆ ਜਾ ਰਿਹਾ ਹੈ।
ਲੋਕ ਬੱਚੇ ਦੇ ਸਹੀ ਸਲਾਮਤ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁੱਤੇ ਤੋਂ ਬਚਦਾ ਹੋਇਆ ਬੋਰਵੈਲ ‘ਚ ਡਿਗ ਪਿਆ ਹੈ।

(ਨੋਟ- ਇਹ ਖਬਰ ਲਗਾਤਾਰ ਅੱਪਡੇਟ ਹੋ ਰਹੀ ਹੈ। ਅਸੀਂ ਇਸ ਖਬਰ ਨੂੰ ਅੱਪਡੇਟ ਕਰਦੇ ਰਹਾਂਗੇ। ਸਾਡੇ ਵਟਸਅਪ ਗਰੁੱਪ ਨਾਲ ਜ਼ਰੂਰ ਜੁੜੋ। https://chat.whatsapp.com/HGIcHATpj0HK9glZa9WCk1)