ਟਰਾਂਸਪੋਰਟਰਾਂ ਦੀ ਹੜਤਾਲ ਨੂੰ ਲੈ ਕੇ ਕੇਂਦਰੀ ਗ੍ਰਹਿ ਸਕੱਤਰ ਨੇ ਸੱਦੀ ਅਹਿਮ ਮੀਟਿੰਗ, ਸ਼ਾਮੀਂ 7 ਵਜੇ ਹੋਵੇਗੀ ਬੈਠਕ

0
470

ਨਵੀਂ ਦਿੱਲੀ, 2 ਜਨਵਰੀ | ਕੇਂਦਰ ਵੱਲੋਂ ਬਣਾਏ ਗਏ ‘ਹਿੱਟ ਐਂਡ ਰਨ’ ਕਾਨੂੰਨ ਤਹਿਤ ਪੂਰੇ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ। ਟਰੱਕ ਡਰਾਈਵਰਾਂ ਵੱਲੋਂ ਇਸ ਵਿਰੁੱਧ ਹੜਤਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੇਸ਼ ਦੇ ਕਈ ਹਿੱਸਿਆਂ ਵਿਚ ਪੈਟਰੋਲ ਤੇ ਡੀਜ਼ਲ ਖਤਮ ਹੋਣ ਦੇ ਕਗਾਰ ‘ਤੇ ਹਨ ਤੇ ਜਿਥੇ ਥੋੜ੍ਹਾ ਬਹੁਤ ਪੈਟਰੋਲ ਜਾਂ ਡੀਜ਼ਲ ਬਚਿਆ ਹੈ, ਉਥੇ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਸਭ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਸਕੱਤਰ ਨੇ ਟਰਾਂਸਪੋਰਟਰਾਂ ਦੀ ਮੀਟਿੰਗ ਸੱਦੀ ਹੈ। ਅਜੇ ਭੱਲਾ ਨੇ ਟਰਾਂਸਪੋਰਟ ਯੂਨੀਅਨ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ ਤੇ ਇਹ ਮੀਟਿੰਗ ਅੱਜ ਸ਼ਾਮ 7 ਵਜੇ ਬੁਲਾਈ ਗਈ ਹੈ।
ਦੱਸ ਦਈਏ ਕਿ ਹਿੱਟ ਐਂਡ ਰਨ ਕਾਨੂੰਨ ਖਿਲਾਫ ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰ 30 ਦਸੰਬਰ ਤੋਂ ਹੜਤਾਲ ‘ਤੇ ਚਲੇ ਗਏ ਹਨ, ਜਿਸ ਕਾਰਨ ਪਿਛਲੇ 3 ਦਿਨਾਂ ਤੋਂ ਕਿਸੇ ਵੀ ਪੰਪ ‘ਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਹੀਂ ਪਹੁੰਚੀ।