ਇਕ ਘੰਟਾ ਪਹਿਲਾਂ ਜਿਥੇ ਜਲੰਧਰ ਪੁਲਿਸ ਨੇ ਕੱਢਿਆ ਸੀ ਫਲੈਗ ਮਾਰਚ, ਉਥੋਂ ਹੀ ਪਤੀ-ਪਤਨੀ ਤੋਂ ਲੁੱਟੀ ਕਰੇਟਾ ਗੱਡੀ

0
4332

ਜਲੰਧਰ | ਇਥੇ ਕਮਿਸ਼ਨਰ ਪੁਲਿਸ ਦੇ ਫਲੈਗ ਮਾਰਚ ਦੇ ਮਹਿਜ਼ ਇਕ ਘੰਟੇ ਬਾਅਦ ਹੀ ਬਾਈਕ ਸਵਾਰ ਤਿੰਨ ਲੁਟੇਰਿਆਂ ਨੇ ਗੰਨ ਪੁਆਇੰਟ ਤੋਂ ਹਾਰਡਵੇਅਰ ਕਾਰੋਬਾਰੀ ਤੋਂ ਕਰੇਟਾ ਲੁੱਟ ਲਈ । ਵਾਰਦਾਤ ਨੂੰ ਉਸੇ ਤਰ੍ਹਾਂ ਅੰਜਾਮ ਦਿੱਤਾ ਗਿਆ, ਜਿਸ ਤਰ੍ਹਾਂ ਅਰੋਪੀ ਮਾਡਲ ਟਾਊਨ ਮੇਨ ਮਾਰਕੀਟ ਹਾਟ ਡਰਾਈਵ ਦੇ ਸਾਹਮਣੇ ਤੋਂ ਰਬੜ ਕਾਰੋਬਾਰੀ ਤੋਂ ਬੀਐਮਡਬਲਿਊ ਲੁੱਟ ਕੇ ਲੈ ਗਏ ਸੀ। ਥਾਣਾ ਨੰਬਰ 6 ਦੀ ਪੁਲਿਸ ਜਾਂਚ ‘ਚ ਜੁਟੀ ਹੋਈ ਹੈ।

ਜਾਣਕਾਰੀ ਅਨੁਸਾਰ ਮੋਤਾ ਸਿੰਘ ਨਗਰ ਦੇ ਰਹਿਣ ਵਾਲੇ ਹਾਰਡਵੇਅਰ ਕਾਰੋਬਾਰੀ ਅਮਿਤ ਬੇਦੀ ਪਤਨੀ ਅੰਜਲੀ ਨਾਲ ਕਿਸੇ ਕੰਮ ਲਈ ਮਾਡਲ ਟਾਊਨ ਨਾਲ ਵਾਲੀ ਛੋਟੀ ਬਾਰਾਦਰੀ ਰੋਡ ‘ਤੇ ਚੁੱਲ੍ਹਾ ਰੋਸਟੋਰੈਂਟ ਨਜ਼ਦੀਕ ਆਏ ਸਨ। ਬੇਦੀ ਗੱਡੀ ਸਾਈਡ ‘ਤੇ ਖੜ੍ਹੀ ਕਰਕੇ ਪਤਨੀ ਨੂੰ ਕਾਰ ‘ਚ ਹੀ ਛੱਡ ਕੇ ਸਟੇਸ਼ਨਰੀ ਦੀ ਦੁਕਾਨ ਤੋਂ ਕੁਝ ਲੈਣ ਗਏ ਸੀ, ਇੰਨੇ ‘ਚ ਬਾਈਕ ‘ਤੇ ਸਵਾਰ ਹੋ ਕੇ 3 ਲੁਟੇਰੇ ਆਏ ਤੇ ਅੰਜਲੀ ਬੇਦੀ ਦਾ ਸਾਈਡ ਵਾਲਾ ਸ਼ੀਸ਼ਾ ਖੜਕਾਇਆ । ਉਨ੍ਹਾਂ ਨੂੰ ਗੰਨ ਪੁਆਇੰਟ ‘ਤੇ ਲਿਜਾ ਕੇ ਗੱਡੀ ਤੋਂ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਅਰੋਪੀ ਡਰਾਈਵਰ ਸੀਟ ‘ਤੇ ਬੈਠਾ ਤੇ ਗੱਡੀ ਲੈ ਕੇ ਫਰਾਰ ਹੋ ਗਿਆ । ਬਾਕੀ ਦੋਵੇਂ ਵੀ ਪਿੱਛੇ-ਪਿੱਛੇ ਬਾਈਕ ‘ਤੇ ਨਿਕਲ ਗਏ ।

ਰਾਤ 8 ਵਜੇ ਚਹਿਲ-ਪਹਿਲ ਸੀ ਤੇ ਸਾਹਮਣੇ ਦੋ ਰੈਸਤੋਰੈਂਟ ਤੇ ਆਲੇ-ਦੁਆਲੇ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ, ਫਿਰ ਵੀ ਆਰਾਮ ਨਾਲ ਲੁੱਟ ਕਰਕੇ ਫਰਾਰ ਹੋ ਜਾਣਾ ਪੁਲਿਸ ਲਈ ਚੁਣੌਤੀ ਹੈ । ਵੱਡੀ ਗੱਲ ਇਹ ਹੈ ਕਿ ਘਟਨਾ ਤੋਂ ਕਰੀਬ ਇਕ ਘੰਟਾ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੇ ਬਲੈਕ ਕੈਟ ਕਮਾਂਡੋ ਫੋਰਸ ਸਮੇਤ ਫਲੈਗ ਮਾਰਚ ਕੱਢਿਆ ਸੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਾਡਨ ਟਾਊਨ ਏਰੀਏ ‘ਚੋਂ ਬੀਐਮਡਬਲਿਊ ਲੁੱਟਣ ਵਾਲੇ ਪੁਲਿਸ ਨੇ ਤਿੰਨੋ ਅਰੋਪੀ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤੇ ਸਨ। ਜੋ ਕਿ ਇਨ੍ਹੀਂ ਦਿਨੀਂ ਛੁੱਟੀ ‘ਤੇ ਬਾਹਰ ਆਏ ਹੋਏ ਸਨ । ਪੁਲਸ ਇਨ੍ਹਾਂ ਅਰੋਪੀਆਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਈ ਹੈ।