ਜਲੰਧਰ ਦੀਆਂ 20 ਤੋਂ ਵੱਧ ਇੱਲੀਗਲ ਕਾਲੋਨੀਆਂ ਕੱਟਣ ਵਾਲਿਆਂ ‘ਤੇ ਦਰਜ ਹੋਵੇਗੀ ਐਫਆਈਆਰ

0
3288

ਜਲੰਧਰ | ਨਗਰ ਨਿਗਮ ਇੱਕ ਵਾਰ ਫਿਰ 20 ਤੋਂ ਵੱਧ ਕਾਲੋਨੀ ਵਾਲਿਆਂ ਖਿਲਾਫ ਐਫਆਈਆਰ ਦਰਜ ਕਰਵਾਉਣ ਜਾ ਰਿਹਾ ਹੈ। ਇਹ ਉਹ ਕਾਲੋਨਾਈਜ਼ਰ ਹਨ ਜਿਨ੍ਹਾਂ ਨੇ ਸਰਕਾਰ ਦੀ ਪਾਲਿਸੀ ਮੁਤਾਬਿਕ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਨਹੀਂ ਕਰਵਾਇਆ।

2018 ਵਿੱਚ ਕੈਪਟਨ ਸਰਕਾਰ ਨੇ ਇੱਲੀਗਲ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਪਾਲਿਸੀ ਲਿਆਂਦੀ ਸੀ। ਇਸ ਤਹਿਤ ਜ਼ਿਆਦਾਤਰ ਕਾਲੋਨੀ ਵਾਲਿਆਂ ਨੇ ਨਾ ਤਾਂ ਪੈਸੇ ਜਮ੍ਹਾਂ ਕਰਵਾਏ ਅਤੇ ਨਾ ਹੀ ਉਨ੍ਹਾਂ ਦੀ ਕਾਲੋਨੀ ਪਾਸ ਹੋ ਸਕੀ। ਸਿਰਫ ਤਿੰਨ ਕਾਲੋਨੀਆਂ ਨੂੰ ਹੀ ਪਾਸ ਕਰਵਾਇਆ ਗਿਆ ਜਿਨ੍ਹਾਂ ਵਿੱਚ ਕੋਟ ਸਦੀ, ਮਿੱਠਾਪੁਰ ਅਤੇ ਖਾਂਬੜਾ ਦੀ ਕਾਲੋਨੀ ਸ਼ਾਮਿਲ ਹੈ।

ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਦਾ ਕਹਿਣਾ ਹੈ ਕਿ 100 ਤੋਂ ਵੱਧ ਕਾਲੋਨੀ ਵਾਲਿਆਂ ਨੇ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਹੈ ਪਰ ਉਹ ਡਾਕਯੂਮੈਂਟ ਨਹੀਂ ਦੇ ਕੇ ਗਏ ਜਿਸ ਨਾਲ ਕਾਲੋਨੀਆਂ ਰੈਗੂਲਰ ਨਹੀਂ ਹੋ ਸਕੀਆਂ।

ਜਿਹੜੀਆਂ ਇੱਲੀਗਲ ਕਾਲੋਨੀਆਂ ਦੇ ਮਾਲਕ ਰੈਗੂਲਰ ਕਰਵਾਉਣ ਨਹੀਂ ਆਏ ਉਨ੍ਹਾਂ ਉੱਤੇ ਐਫਆਈਆਰ ਦਰਜ ਕਰਵਾਈ ਜਾਵੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।