ਪਠਾਨਕੋਟ ‘ਚ ਆਰਮੀ ਸਟੇਸ਼ਨ ਨੇੜੇ ਨਹਿਰ ਕਿਨਾਰੇ ਧਮਾਕਾ, 2 ਕਿਲੋਮੀਟਰ ਤੱਕ ਸੁਣਾਈ ਦਿੱਤੀ ਆਵਾਜ਼, ਲੋਕਾਂ ‘ਚ ਫੈਲੀ ਦਹਿਸ਼ਤ

0
8656

ਪਠਾਨਕੋਟ ਦੇ ਆਰਮੀ ਸਟੇਸ਼ਨ ਨੇੜੇ ਨਹਿਰ ਦੇ ਕੰਢੇ ਵੀਰਵਾਰ ਸਵੇਰੇ ਧਮਾਕਾ ਹੋਇਆ। ਇਸ ਧਮਾਕੇ ਦੀ ਆਵਾਜ਼ 2 ਕਿਲੋਮੀਟਰ ਤੱਕ ਸੁਣਾਈ ਦਿੱਤੀ, ਜਿਸ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਮੌਕੇ ਤੋਂ ਕਿਸੇ ਚੀਜ਼ ਦੇ ਟੁਕੜੇ ਵੀ ਮਿਲੇ ਹਨ।

ਜਿਸ ਥਾਂ ‘ਤੇ ਧਮਾਕਾ ਹੋਇਆ, ਉਹ ਆਰਮੀ ਸਟੇਸ਼ਨ ਤੋਂ ਕਰੀਬ 30 ਮੀਟਰ ਦੂਰ ਹੈ। ਇੱਥੇ ਸਟਰੀਟ ਵੈਂਡਰ ਬੈਠਦੇ ਹਨ। ਆਸ-ਪਾਸ ਦੇ ਲੋਕਾਂ ਮੁਤਾਬਕ ਇਹ ਆਵਾਜ਼ ਬੰਬ ਧਮਾਕੇ ਵਰਗੀ ਸੀ।