ਬਾਈਕ ‘ਤੇ ਜਾ ਰਹੇ 5 ਦੋਸਤਾਂ ਨਾਲ ਵਾਪਰਿਆ ਹਾਦਸਾ, ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਮੌਤ, 2 ਗੰਭੀਰ

0
656

ਕਰਨਾਲ। ਕਰਨਾਲ ‘ਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਘਟਨਾ ਕਰਨਾਲ ਦੇ ਪਿੰਡ ਕੁਟੇਲ ਨੇੜੇ ਵਾਪਰੀ। ਦਰਅਸਲ ਪਿੰਡ ਦੀ ਸੜਕ ‘ਤੇ ਪਿਛਲੇ 2 ਦਿਨਾਂ ਤੋਂ ਇੱਕ ਟਰੱਕ ਖ਼ਰਾਬ ਹੋਇਆ ਖੜ੍ਹਾ ਸੀ, ਜਿਸ ਤੋਂ ਬਾਅਦ ਤੋਂ ਉਸ ਟਰੱਕ ਨੂੰ ਨਾ ਤਾਂ ਪ੍ਰਸ਼ਾਸਨ ਨੇ ਅਤੇ ਨਾ ਹੀ ਟਰੱਕ ਡਰਾਈਵਰ ਨੇ ਉਥੋਂ ਹਟਾਇਆ। 

ਜ਼ਿਕਰ ਕਰ ਦਈਏ ਕਿ ਬੀਤੀ ਰਾਤ ਕਰਨਾਲ ਦੇ ਮੁਬਾਰਕਬਾਦ ਦੇ 5 ਦੋਸਤ ਅਤੇ ਇੱਕ ਹੀ ਪਿੰਡ ਦੇ ਨਿਵਾਸੀ, ਜੋ ਕਿ ਰਿਸ਼ਤੇਦਾਰ ਵੀ ਲੱਗਦੇ ਹਨ, ਹਾਦਸੇ ਦਾ ਸ਼ਿਕਾਰ ਹੋ ਗਏ। ਦਰਅਸਲ 5 ਦੋਸਤ ਦੋ ਬਾਈਕ ‘ਤੇ ਸਵਾਰ ਹੋ ਕੇ ਗੀਤਾ ਜੈਯੰਤੀ ਮਹਾਉਤਸਵ ਦੇਖਣ ਲਈ ਮੁਬਾਰਕਬਾਦ ਤੋਂ ਗਏ ਸਨ, ਜਦੋਂ ਵਾਪਸ ਆਉਂਦੇ ਹੋਏ ਇੱਕ ਦੀ ਬਾਈਕ ਖ਼ਰਾਬ ਹੋ ਗਈ ਅਤੇ ਉਸ ਤੋਂ ਬਾਅਦ ਪੰਜੇ ਦੋਸਤ ਇਕੋ ਬਾਈਕ ‘ਤੇ ਸਵਾਰ ਹੋ ਗਏ। ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਏ।

ਪਿੰਡ ਦੀ ਸੜਕ ‘ਤੇ ਖੜ੍ਹੇ ਇੱਕ ਟਰੱਕ ਨਾਲ ਬਾਈਕ ਟਕਰਾਅ ਗਈ ਅਤੇ ਪੰਜੇ ਦੋਸਤ ਜ਼ਖਮੀ ਹੋ ਗਏ। ਤਿੰਨ ਦੋਸਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਜਿਨ੍ਹਾਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਦੋ ਦੋਸਤਾਂ ਦੀ ਹਾਲਤ ਠੀਕ ਹੈ। ਇਸ ਹਾਦਸੇ ਵਿੱਚ 11 ਸਾਲਾ ਆਰੀਅਨ, 18 ਸਾਲਾ ਸਚਿਨ ਅਤੇ 23 ਸਾਲਾ ਮੋਨੂੰ ਦੀ ਦਰਦਨਾਕ ਮੌਤ ਹੋ ਗਈ ਹੈ, ਮੋਨੂੰ ਦਾ ਵਿਆਹ 8 ਤੋਂ 10 ਮਹੀਨੇ ਪਹਿਲਾਂ ਹੋਇਆ ਸੀ। 

ਦੱਸ ਦਈਏ ਕਿ ਇਹ ਟਰੱਕ ਡਰਾਈਵਰ ਪਿੰਡ ਦੀ ਸੜਕ ਦੀ ਵਰਤੋਂ ਕਰਦੇ ਹਨ ਤਾਂ ਜੋ ਘਰੌਂੜਾ ਨੇੜੇ ਬਣੇ ਟੋਲ ਪਲਾਜ਼ਾ ’ਤੇ ਟੋਲ ਦੇ ਪੈਸੇ ਬਚਾ ਸਕਣ। ਜਿਸ ਕਾਰਨ ਉਨ੍ਹਾਂ ਦੀ ਆਵਾਜਾਈ ਇਸ ਪਿੇੰਡ ਵਾਲੀ ਸੜਕ ਤੋਂ ਹੁੰਦੀ ਹੈ।