ਫਿਰੋਜ਼ਪੁਰ ‘ਚ 8 ਸਾਲਾ ਬੱਚਾ ਸਕੂਲ ਬਾਹਰੋਂ ਅਗਵਾ, ਸਾਰੇ ਸਕੂਲ ‘ਚ ਦਹਿਸ਼ਤ ਦਾ ਮਾਹੌਲ

0
864

ਫਿਰੋਜ਼ਪੁਰ। ਫਿਰੋਜ਼ਪੁਰ ਦੇ ਪਿੰਡ ਗੁੰਦੜਢੰਡੀ ਦੇ ਸਕੂਲ ਦੇ ਬਾਹਰੋਂ ਇੱਕ ਅੱਠ ਸਾਲਾ ਬੱਚਾ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ 8 ਸਾਲਾ ਬੱਚਾ ਏਕਮਦੀਪ ਸਿੰਘ ਜੋ ਗੁੰਦੜਢੰਡੀ ਪਿੰਡ ਦੇ ਸਕੂਲ ਗਿਆ ਸੀ ਅਤੇ ਛੁੱਟੀ ਦੇ ਟਾਇਮ ਸਕੂਲ ਦੇ ਬਾਹਰੋਂ ਉਸਨੂੰ ਕੁੱਝ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਸਹੁਰਾ ਪਰਿਵਾਰ ਨਾਲ ਕੁੱਝ ਵਿਵਾਦ ਚੱਲ ਰਿਹਾ ਹੈ। ਇਸ ਲਈ ਲੜਕੀ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦਾ ਬੱਚਾ ਅਗਵਾ ਕਰ ਲਿਆ ਹੈ। ਜਿਸ ਸਬੰਧੀ ਉਹ ਪੁਲਿਸ ਨੂੰ ਵੀ ਸੂਚਿਤ ਕਰ ਚੁੱਕੇ ਹਨ। ਪਰ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਬੱਚਾ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।

ਇਸ ਘਟਨਾ ਨੂੰ ਲੈਕੇ ਜਦੋਂ ਸਕੂਲ ਟੀਚਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਛੁੱਟੀ ਦੇ ਟਾਇਮ ਜਦ ਬੱਚੇ ਘਰ ਜਾ ਰਹੇ ਸਨ ਤਾਂ ਬੱਚੇ ਏਕਮ ਨੂੰ ਕੁੱਝ ਲੋਕ ਚੁੱਕ ਕੇ ਲੈ ਗਏ , ਜਿਸ ਨਾਲ ਬਾਕੀ ਬੱਚੇ ਵੀ ਘਬਰਾ ਗਏ ਸਨ। ਇਸ ਘਟਨਾ ਤੋਂ ਬਾਅਦ ਬਾਕੀ ਬੱਚਿਆਂ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਹੈ। ਉਨ੍ਹਾਂ ਕਿਹਾ ਇਸ ਘਟਨਾ ਤੋਂ ਬਾਅਦ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਵਿੱਚ ਵੀ ਕਾਫੀ ਫਰਕ ਪਿਆ ਹੈ। ਉਨ੍ਹਾਂ ਕਿਹਾ ਉਨ੍ਹਾਂ ਕੰਪਲੇਟ ਵੀ ਕੀਤੀ ਹੋਈ ਹੈ। ਇਸ ਲਈ ਪੁਲਿਸ ਨੂੰ ਚਾਹੀਦਾ ਹੈ। ਕਿ ਬੱਚੇ ਦੀ ਭਾਲ ਕਰਕੇ ਬੱਚਾ ਮਾਪਿਆਂ ਨੂੰ ਦਿੱਤਾ ਜਾਵੇ।

ਦੂਸਰੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਫਿਲਹਾਲ ਪੁਲਿਸ ਇਸ ਮਾਮਲੇ ‘ਤੇ ਕੁੱਝ ਵੀ ਬੋਲ ਨਹੀਂ ਰਹੀ।