ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ ‘ਚ ਪੁਲਸ ਮੁਲਾਜ਼ਮ ਦੀ ਪਿਸਟਲ ‘ਚੋਂ ਚੱਲੀ ਗੋਲੀ, ਨੌਜਵਾਨ ਜ਼ਖਮੀ

0
363

ਅੰਮ੍ਰਿਤਸਰ|ਲਿਬਰਟੀ ਮਾਰਕੀਟ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਮੋਬਾਇਲ ਦੀ ਦੁਕਾਨ ਕਰਦੇ ਯੁਵਕ ਅੰਕੁਸ਼ ਦੀ ਛਾਤੀ ਵਿੱਚ ਗੋਲੀ ਲੱਗੀ । ਕਿਹਾ ਜਾ ਰਿਹਾ ਹੈ ਕਿ ਇਹ ਗੋਲੀ ਪੁਲਿਸ ਕਰਮੀ ਦੀ ਸਰਕਾਰੀ ਪਿਸਟਲ ਚੋਂ ਲੱਗੀ ਹੈ । ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਕਰਮੀ ਕਿਸੇ ਕੰਮ ਲਈ ਉਸ ਦੀ ਦੁਕਾਨ ‘ਤੇ ਗਿਆ ਸੀ ਅਤੇ ਜਦੋਂ ਆਪਣੀ ਰਿਵਾਲਰ ਝੁਕਣ ਲੱਗਾ ਤਾਂ ਉਸ ਦੀ ਪਿਸਟਲ ਚੋਂ ਗੋਲੀ ਚੱਲ ਗਈ, ਜੋ ਯੁਵਕ ਦੀ ਛਾਤੀ ਵਿਚ ਜਾ ਲੱਗੀ। ਜ਼ਖ਼ਮੀ ਯੁਵਕ ਨੂੰ ਉਸ ਪੁਲਿਸ ਕਰਮੀ ਨੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ।

ਥਾਣਾ ਸਿਵਲ ਅਤੇ ਪੁਲਿਸ ਅਧਿਕਾਰੀ ਅਮੋਲਕ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਜਾਂਚ ਕੀਤੀ ਜਾ ਰਹੀ ਹੈ। ਇਹ ਸਾਰੀ ਘਟਨਾ ਕਿਵੇਂ ਹੋਈ, ਉਸ ਲਈ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਿਬਰਟੀ ਮਾਰਕੀਟ ਚ ਇਕ ਮੋਬਾਇਲ ਦੀ ਦੁਕਾਨ ‘ਤੇ ਅੰਕੁਸ਼ ਨਾਂ ਦਾ ਲੜਕਾ ਹੈ, ਜਿਸ ਨੂੰ ਇਹ ਗੋਲੀ ਲੱਗੀ ਹੈ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੜਾ ਜ਼ਖ਼ਮੀ ਉਸ ਦਾ ਸਹੀ ਤਰੀਕੇ ਨਾਲ ਇਲਾਜ ਹੋਵੇ, ਉਸ ਤੋਂ ਬਾਅਦ ਜਾਂਚ ਸਹੀ ਤਰੀਕੇ ਨਾਲ ਕੀਤੀ ਜਾਵੇਗੀ। ਜਿਸ ਦੀ ਪਿਸਤੌਲ ਵਿੱਚੋਂ ਗੋਲੀ ਚੱਲੀ ਹੈ, ਉਸ ਪੁਲਿਸ ਮੁਲਾਜ਼ਮ ਦਾ ਨਾਂ ਪੁਲਿਸ ਅਧਿਕਾਰੀ ਮੀਡੀਆ ਦੇ ਸਾਹਮਣੇ ਦੱਸਣ ‘ਤੇ ਆਨਾਕਾਨੀ ਕਰ ਰਹੇ ਹਨ ।