ਅੰਮ੍ਰਿਤਸਰ : ਸਬਜ਼ੀ ਮੰਡੀ ‘ਚ ਔਰਤ ਦਾ ਚਾਕੂ ਮਾਰ ਕੇ ਕਤਲ, ਨਸ਼ੇ ਕਰਨ ਦੀ ਆਦੀ ਸੀ ਮ੍ਰਿਤਕਾ

0
1174

ਅੰਮ੍ਰਿਤਸਰ | ਇਥੋਂ ਦੇ ਮਸ਼ਹੂਰ ਸਬਜ਼ੀ ਮੰਡੀ ਚੌਕ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਔਰਤ ਦੇ ਮੂੰਹ ਤੇ ਸਿਰ ‘ਚ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਔਰਤ ਦੀ ਲਾਸ਼ ਸਬਜ਼ੀ ਮੰਡੀ ‘ਚੋਂ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਔਰਤ ਨਸ਼ੇ ਦੀ ਆਦੀ ਸੀ। ਬੀਤੀ ਰਾਤ ਵੀ ਉਹ ਘਰੋਂ ਨਸ਼ਾ ਕਰਨ ਲਈ ਨਿਕਲੀ ਸੀ ਪਰ ਅੱਜ ਸਵੇਰੇ ਉਸ ਦੀ ਕਤਲ ਕੀਤੀ ਲਾਸ਼ ਸਬਜ਼ੀ ਮੰਡੀ ‘ਚੋਂ ਬਰਾਮਦ ਹੋਈ।

ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮ੍ਰਿਤਕ ਔਰਤ ਦੇ ਖਿਲਾਫ਼ ਵੀ ਸੰਗਤਾਂ ਦਾ ਸਾਮਾਨ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਚੋਰੀ ਦੇ ਪੈਸਿਆਂ ਨਾਲ ਉਹ ਨਸ਼ੇ ਦਾ ਕੰਮ ਕਰਦਾ ਸੀ।

ਇਸ ਮਾਮਲੇ ‘ਚ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਦੇ ਨਸ਼ੇ ਨੇ ਸਾਰਾ ਘਰ ਬਰਬਾਦ ਕਰ ਦਿੱਤਾ ਹੈ, ਉਹ ਘਰ ਦਾ ਸਾਮਾਨ ਵੇਚ ਕੇ ਵੀ ਨਸ਼ਾ ਕਰਦੀ ਸੀ ਤੇ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ।

ਪਰਿਵਾਰ ਨੇ ਇਸ ਮਾਮਲੇ ਵਿੱਚ ਇਨਸਾਫ਼ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਨਸ਼ੇ ਦੀ ਆਦੀ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ