ਅੰਮ੍ਰਿਤਸਰ : ਬਜੁਰਗ ਮਹਿਲਾ ਨੇ ਨਸ਼ਾ ਵੇਚਣ ਤੋਂ ਮਨ੍ਹਾਂ ਕੀਤਾ ਤਾਂ ਮਕਾਨ ਮਾਲਕਣ ਨੇ ਬਜੁਰਗ ਨੂੰ ਨੰਗਾ ਕਰਕੇ ਘਰੋਂ ਕੱਢਿਆ

0
1436

ਅੰਮ੍ਰਿਤਸਰ। ਚੰਡੀਗੜ੍ਹ ਯੂਨੀਵਰਸਿਟੀ ਵਿਚ ਅਸ਼ਲੀਲ ਵੀਡੀਓ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਅੰਮ੍ਰਿਤਸਰ ਵਿਚ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਵੀਡੀਓ ਅੰਮ੍ਰਿਤਸਰ ਦਾ ਹੈ। ਇਥੇ ਮਕਾਨ ਮਾਲਕਣ ਨੇ ਬਜੁਰਗ ਮਹਿਲਾ ਨੂੰ ਨੰਗਾ ਕਰਕੇ ਘਰੋਂ ਕੱਢ ਦਿੱਤਾ। ਬਜੁਰਗ ਮਹਿਲਾ ਨੇ ਨਸ਼ਾ ਵੇਚਣ ਤੋਂ ਮਨ੍ਹਾਂ ਕੀਤਾ ਤਾਂ ਮਕਾਨ ਮਾਲਕਣ ਨੇ ਉਸਦੇ ਕੱਪੜੇ ਪਾੜ ਦਿੱਤੇ।

ਬਜੁਰਗ ਮਹਿਲਾ ਦੁਪੱਟੇ ਨਾਲ ਫਟੇ ਕੱਪੜਿਆਂ ਨੂੰ ਢਕ ਕੇ ਪੁਲਿਸ ਕੋਲ ਪੁੱਜੀ। ਕੁਝ ਦਿਨ ਪਹਿਲਾਂ ਇਸੇ ਥਾਣਾ ਇਲਾਕੇ ਵਿਚ ਇਕ ਮਹਿਲਾ ਦਾ ਨਸ਼ੇ ਦਾ ਹਾਲਤ ਵਿਚ ਵੀਡੀਓ ਵਾਇਰਲ ਹੋਇਆ ਸੀ। ਬਜੁਰਗ ਮਹਿਲਾ ਨੇ ਦੱਸਿਆ ਕਿ ਉਹ 2 ਸਾਲ ਤੋਂ ਆਪਣੇ ਬੇਟੇ ਦੇ ਨਾਲ ਇਸ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹੈ। ਉਨ੍ਹਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਕੁਝ ਦਿਨ ਪਹਿਲਾਂ ਮਕਾਨ ਮਾਲਕਣ ਨੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਗੱਲ ਕਹੀ। ਮਕਾਨ ਮਾਲਕਣ ਨੇ ਕਿਹਾ ਕਿ ਇਸਦੇ ਬਦਲੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਵੇਚਣਾ ਹੋਵੇਗਾ। ਉਨ੍ਹਾਂ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸਦੇ ਬਾਅਦ ਤੋਂ ਹੀ ਮਕਾਨ ਮਾਲਕਣ ਉਨ੍ਹਾਂ ਨੂੰ ਗੋਲ਼ੀ ਮਾਰਨ ਦੀ ਧਮਕੀ ਦੇ ਰਹੀ ਸੀ।

ਪੀੜਤਾ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਬੇਟਾ ਘਰ ਤੋਂ ਬਾਹਰ ਗਿਆ ਸੀ। ਇਸ ਦੌਰਾਨ ਮਕਾਨ ਮਾਲਕਣ ਘਰ ਆਈ ਤੇ ਉਸਦੇ ਕੱਪੜੇ ਪਾੜ ਕੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ। ਪਹਿਲਾਂ ਤਾਂ ਉਸਨੇ ਇਸਦੀ ਜਾਣਕਾਰੀ ਪੀਸੀਆਰ ਨੂੰ ਦਿੱਤੀ ਪਰ ਕਾਫੀ ਦੇਰ ਤੱਕ ਪੀਸੀਆਰ ਮੁਲਾਜ਼ਮ ਨਹੀਂ ਪਹੁੰਚੇ ਤਾਂ ਉਹ ਫਟੇ ਕੱਪੜਿਆਂ ਨੂੰ ਦੁਪੱਟੇ ਨਾਲ ਢਕ ਕੇ ਮਦਦ ਲਈ ਮੋਹਕਮਪੁਰਾ ਪੁਲਿਸ ਥਾਣੇ ਪਹੁੰਚ ਗਈ। ਏਸੀਪੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਨਸ਼ੇ ਵਾਲੇ ਦੋਸ਼ ਸਾਹਮਣੇ ਨਹੀਂ ਆਏ ਹਨ। ਮਕਾਨ ਮਾਲਕਣ ਤੇ ਕਿਰਾਏਦਾਰ ਦਾ ਝਗੜਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।