Amritsar : ਕੌਮਾਂਤਰੀ ਕਾਰ ਚੋਰ ਗਿਰੋਹ ਦੇ ਦੋ ਮੈਂਬਰ 15 ਲਗਜ਼ਰੀ ਕਾਰਾਂ ਸਣੇ ਕਾਬੂ, ਜਾਅਲੀ ਨੰਬਰ ਪਲੇਟਾਂ ਲਾ ਕੇ ਪੰਜਾਬ ‘ਚ ਵੇਚਦੇ ਸਨ ਗੱਡੀਆਂ

0
946

ਅੰਮ੍ਰਿਤਸਰ ਦਿਹਾਤੀ ਪੁਲਸ ਦੇ ਥਾਣਾ ਮਹਿਤਾ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ, ਜਦੋਂ ਮਹਿਤਾ ਪੁਲਿਸ ਨੇ ਅੰਤਰਰਾਜੀ ਕਾਰ ਚੋਰ ਗਿਰੋਹ ਦੇ 2 ਮੈਂਬਰ ਕਾਬੂ ਕੀਤੇ ਤੇ ਉਨ੍ਹਾਂ ਕੋਲੋਂ 15 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ।

ਇਹ ਕਾਰਾਂ ਚੋਰ ਗਿਰੋਹ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਚੋਰੀ ਕਰਕੇ ਜਾਅਲੀ ਨੰਬਰ ਪਲੇਟਾਂ ਲਾ ਕੇ ਪੰਜਾਬ ਵਿੱਚ ਵੇਚਦੇ ਸਨ। ਦਰਅਸਲ ਕੁਝ ਦਿਨ ਪਹਿਲਾਂ ਮਹਿਤਾ ਥਾਣੇ ਅਧੀਨ ਆਉਂਦੇ ਇੱਕ ਪਿੰਡ ‘ਚ ਇਲੈਕਟਰੋਨਿਕ ਦੁਕਾਨ ਤੋਂ ਕਾਰ ਚੋਰੀ ਹੋਈ ਸੀ ਤਾਂ ਪੁਲਿਸ ਨੇ ਤਾਂ ਉਸ ਕਾਰ ਦੇ ਚੋਰਾਂ ਨੂੰ ਹੀ ਫੜਿਆ ਸੀ।

ਪਰ ਰਿਮਾਂਡ ‘ਤੇ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਇਹ ਤਾਂ ਇੱਕ ਵੱਡਾ ਅੰਤਰਰਾਜੀ ਕਾਰ ਚੋਰ ਗਿਰੋਹ ਹੈ। ਇਸ ਗਿਰੋਹ ਵੱਲੋਂ ਕਾਰ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਸਖਤੀ ਨਾਲ ਪੁੱਛ-ਗਿੱਛ ਕਰਨ ‘ਤੇ ਉਨ੍ਹਾਂ ਨੇ 15 ਬਹੁਤ ਹੀ ਮਹਿੰਗੀਆਂ ਲਗਜ਼ਰੀ ਕਾਰਾਂ ਬਰਾਮਦ ਕਰਵਾਈਆਂ।

ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿ ਲਾਗਲੇ ਪਿੰਡ ਵਿੱਚ ਕੁਝ ਦਿਨ ਪਹਿਲਾਂ ਚੋਰੀ ਦੀ ਵਾਰਦਾਤ ਹੋਈ ਸੀ, ਜਿਸ ਦੌਰਾਨ ਫੜੇ ਗਏ ਮੁਲਜ਼ਮਾਂ ਨੇ ਇਹਨਾਂ ਨੂੰ ਸਾਮਾਨ ਵੇਚਣ ਬਾਰੇ ਦੱਸਿਆ ਸੀ। ਦੋਸ਼ੀਆਂ ਨੇ ਚੋਰੀ ਦੀਆਂ ਵਾਰਦਾਤਾਂ ਕਬੂਲੀਆਂ ਤੇ ਉਹ ਇੱਕ ਵੱਡੀ ਕਾਰ ਚੋਰ ਗਿਰੋਹ ਦੇ ਮੈਂਬਰ ਨਿਕਲੇ। ਅਗਲੀ ਕਾਰਵਾਈ ਕਰਦੇ ਹੋਏ ਬਾਕੀ ਦੀਆਂ ਗੱਡੀਆਂ ਅਤੇ ਬਾਕੀ ਬਚੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।