ਅੰਮ੍ਰਿਤਸਰ। ਤਰਨਤਾਰਨ ਰੋਡ ‘ਤੇ ਦਿਨ-ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਨਸ਼ਾ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਉਸ ‘ਤੇ ਟੋਕੇ ਨਾਲ ਉਦੋਂ ਤੱਕ ਵਾਰ ਕੀਤੇ ਗਏ ਜਦੋਂ ਤੱਕ ਉਹ ਖਤਮ ਨਹੀਂ ਹੋ ਗਿਆ। ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ। ਮ੍ਰਿਤਕ ਦੀ ਪਛਾਣ ਖਾਲਸਾ ਨਗਰ ਨਿਵਾਸੀ ਸ਼ਿਵ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 2 ਸਤੰਬਰ ਨੂੰ ਵਾਪਰੀ ਸੀ ਪਰ ਇਸ ਦੀ ਵੀਡੀਓ ਹੁਣ ਵਾਇਰਲ ਹੋਈ ਹੈ। ਵੀਡੀਓ ਵਿੱਚ ਨੌਜਵਾਨ ਦਾ ਕਤਲ ਹੁੰਦਾ ਸਾਫ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕਈ ਲੋਕ ਵੀ ਬਾਹਰ ਖੜ੍ਹੇ ਹੋ ਕੇ ਇਹ ਤਮਾਸ਼ਾ ਦੇਖ ਰਹੇ ਹਨ ਪਰ ਕਿਸੇ ਨੇ ਵੀ ਨੌਜਵਾਨ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਨੌਜਵਾਨ ਦਾ ਰੋਕਾ ਹੋਇਆ ਸੀ ਅਤੇ ਉਸ ਦਾ ਵਿਆਹ ਹੋਣ ਵਾਲਾ ਸੀ।
ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਨੇ ਦੋ ਦਿਨ ਸ਼ਿਵ ਕੁਮਾਰ ਨੂੰ ਆਪਣੇ ਕੋਲ ਕੈਦ ਵਿੱਚ ਰੱਖਿਆ ਅਤੇ ਤੀਜੇ ਦਿਨ ਕਤਲ ਕਰ ਦਿੱਤਾ। ਦੋਸ਼ੀ ਨਸ਼ਾ ਤਸਕਰ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਨਸ਼ਾ ਤਸਕਰਾਂ ਤੋਂ ਪਰਿਵਾਰ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ