ਅੰਮ੍ਰਿਤਸਰ | ਇਥੋਂ ਦੇ ਭਿੱਖੀਵਿੰਡ ਨੈਸ਼ਨਲ ਹਾਈਵੇ ‘ਤੇ ਨੌਜਵਾਨ ’ਤੇ ਦਾਤਰਾਂ ਨਾਲ ਹਮਲਾ ਕਰਕੇ ਮੋਟਰਸਾਈਕਲ ਖੋਹ ਲਿਆ ਗਿਆ। ਵਾਰਦਾਤ ਦੇ ਸ਼ਿਕਾਰ ਹੋਏ ਨੌਜਵਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਜਦੋਂ ਭਿੱਖੀਵਿੰਡ ਤੋਂ ਪਿੰਡ ਪੱਧਰੀ ਕਲਾਂ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਆਉਂਦੇ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਨਾਲ ਉਹ ਸੜਕ ਦੇ ਇਕ ਪਾਸੇ ਡਿੱਗ ਪਿਆ। ਉਸ ਨੇ ਮਸਾਂ ਚੁੰਗਲ ਵਿੱਚੋਂ ਨਿਕਲ ਕੇ ਜਾਨ ਬਚਾਈ।
ਲੁਟੇਰੇ ਉਸ ਦਾ ਮੋਟਰਸਾਈਕਲ ਲੈ ਕੇ ਭੱਜ ਗਏ। ਦੱਸਣਾ ਬਣਦਾ ਹੈ ਕਿ ਇਸੇ ਰੋਡ ’ਤੇ ਹਫ਼ਤਾ ਪਹਿਲਾਂ ਘਰੋਂ ਸੈਰ ਲਈ ਨਿਕਲੇ ਨੌਜਵਾਨ ਦੇ ਪੈਰ ਵਿਚ ਗੋਲੀ ਮਾਰ ਕੇ ਮੋਬਾਇਲ ਵੀ ਖੋਹ ਲਿਆ ਸੀ। ਉਹ ਮੁਲਜ਼ਮ ਵੀ ਹਾਲੇ ਤਕ ਕਾਬੂ ਨਹੀਂ ਆ ਸਕਿਆ।