ਅੰਮ੍ਰਿਤਸਰ : ਬਾਈਕ ਸਵਾਰਾਂ ਨੇ ਪਹਿਲਾਂ ਬੁਲਾਈ ਨਮਸਤੇ, ਫਿਰ ਮਾਰੀਆਂ ਗੋਲੀਆਂ, ਗੇਟ ਹਕੀਮਾਂ ਦੀ ਆਟਾ ਚੱਕੀ ‘ਤੇ ਹੋਈ ਵਾਰਦਾਤ

0
363

ਅੰਮ੍ਰਿਤਸਰ। ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣੇ ਅਧੀਨ ਆਉਂਦੇ ਇਲਾਕਾ ਅਮਨ ਐਵੇਨਿਊ ਦਾ ਹੈ, ਜਿਥੇ ਦੇ ਆਟਾ ਚੱਕੀ ਚਲਾਉਣ ਵਾਲੇ ਜੋਗਿੰਦਰ ਅਰੋੜਾ ਨਾਮ ਦੇ ਵਿਅਕਤੀ ਨੂੰ ਦੁਕਾਨ ‘ਤੇ ਬਾਈਕ ‘ਤੇ ਆਏ ਦੋ ਨੋਜਵਾਨਾ ਵਲੋਂ ਗੋਲੀ ਚਲਾ ਕੇ ਜ਼ਖਮੀ ਕੀਤਾ ਹੈ। ਫਿਲਹਾਲ ਜੋਗਿੰਦਰ ਅਰੋੜਾ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਅਤੇ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਸੀਸੀਟੀਵੀ ਖੰਗਾਲੀ ਜਾ ਰਹੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਜੋਗਿੰਦਰ ਅਰੋੜਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਗੇਟ ਹਕੀਮਾਂ ਅਮਨ ਐਵੀਨਿਊ ਦੇ ਬਾਹਰ ਆਟੇ ਦੀ ਚੱਕੀ ਚਲਾਉਂਦੇ ਹਨ ਅਤੇ ਅੱਜ ਰਾਤ ਦੌ ਨੋਜਵਾਨ ਜੋ ਕੀ ਮੋਟਰਸਾਈਕਲ ਤੇ ਆਏ ਸਨ, ਉਨ੍ਹਾਂ ਵਲੋਂ ਪਹਿਲਾਂ ਨਮਸਤੇ ਬੁਲਾਈ ਅਤੇ ਫਿਰ ਦੋ ਫਾਇਰ ਕੀਤੇ ਜੋ ਕਿ ਇਕ ਗੋਲੀ ਉਨ੍ਹਾਂ ਦੀ ਲੱਤ ਤੇ ਲੱਗੀ। ਉਨ੍ਹਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਜੋ ਵੀ ਹੋਇਆ, ਉਸ ਲਈ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਨ।

ਗੇਟ ਹਕੀਮਾਂ ਥਾਣੇ ਦੇ ਐੱਸਐੱਚਓ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਗੱਲ ਸਾਹਮਣੇ ਆਈ ਹੈ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਮੂੰਹ ਢਕ ਕੇ ਆਏ ਅਤੇ ਇਨ੍ਹਾਂ ਨੂੰ ਨਮਸਤੇ ਬੁਲਾ ਕੇ ਗੋਲੀ ਚਲਾਈ, ਜੋ ਉਨ੍ਹਾਂ ਦੀ ਲੱਤ ‘ਤੇ ਲੱਗੀ ਹੈ। ਅਸੀਂ ਜਾਂਚ ਕਰ ਰਹੇ ਹਾਂ।